ਰਾਮਪੁਰ/ਸ਼ਿਮਲਾ— ਕਿਨੌਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਕਾਰ ਲਿੰਕ ਰੋਡ ਤੋਂ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ-5 (ਹਿੰਦੁਸਤਾਨ-ਤਿੱਬਤ ਰੋਡ) 'ਤੇ ਡਿੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਆਪਣੀ ਗੱਡੀ ਦੇ ਬਾਹਰ ਖੜ੍ਹਾ ਆਪਣੇ ਫ਼ੋਨ ਨਾਲ ‘ਸੈਲਫ਼ੀ’ ਲੈ ਰਿਹਾ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਭਾਵਾ ਨਗਰ ਉਪ-ਮੰਡਲ 'ਚ ਪਿਲਿੰਗ ਤੋਂ ਕਰੀਬ ਇਕ ਕਿਲੋਮੀਟਰ ਦੂਰ ਪਿਲਿੰਗ-ਨਿਚਰ ਲਿੰਕ ਸੜਕ 'ਤੇ ਇਕ ਮਹਿੰਦਰਾ ਥਾਰ ਪਲਟਣ ਲੱਗੀ ਅਤੇ ਕਾਰ ਦੇ ਬਾਹਰ ਸੈਲਫੀ ਲੈ ਰਿਹਾ ਇਕ ਸੈਲਾਨੀ ਇਸ ਦੀ ਲਪੇਟ 'ਚ ਆ ਗਿਆ। ਕਾਰ ਨੂੰ ਰਾਹੁਲ (25) ਵਾਸੀ ਨਿਚਾਰ ਚਲਾ ਰਿਹਾ ਸੀ ਜਿਸ ਨੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਗਦਾਧਰ ਚੈਟਰਜੀ (54) ਨੂੰ ਟੱਕਰ ਮਾਰ ਦਿੱਤੀ।
ਹਾਦਸੇ ਦੇ ਸਮੇਂ ਚੈਟਰਜੀ ਆਪਣੀ ਗੱਡੀ ਦੇ ਬਾਹਰ ਖੜ੍ਹੇ ਸਨ ਅਤੇ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ 'ਚ ਜ਼ਖਮੀ ਹੋਏ ਦੂਜੇ ਵਿਅਕਤੀ ਲਖਬੀਰ ਸਿੰਘ (40) ਦਾ ਇਲਾਜ ਭਾਵਾ ਨਗਰ ਸਥਿਤ ਕਮਿਊਨਿਟੀ ਹੈਲਥ ਸੈਂਟਰ 'ਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ, ਚਾਰ ਬੱਚੇ ਜ਼ਖ਼ਮੀ
NEXT STORY