ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਮੁਨਕ ਨਹਿਰ ਤੋਂ ਪਾਣੀ ਚੋਰੀ ਕਰਨ ਨੂੰ ਲੈ ਕੇ 2 ਟੈਂਕਰ ਜ਼ਬਤ ਕੀਤੇ ਗਏ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ 'ਚ ਜਲ ਸੰਕਟ ਵਧਣ ਤੋਂ ਬਾਅਦ ਟੈਂਕਰ ਮਾਫ਼ੀਆ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਮੁਨਕ ਨਹਿਰ ਖੇਤਰ 'ਚ ਪੁਲਸ ਨੇ ਗਸ਼ਤ ਸ਼ੁਰੂ ਕੀਤੀ ਸੀ, ਜਿਸ ਦੇ ਇਕ ਦਿਨ ਬਾਅਦ ਇਹ ਕਾਰਵਾਈ ਹੋਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਅਸੀਂ ਨਹਿਰ ਤੋਂ ਪਾਣੀ ਚੋਰੀ ਕਰਨ ਦੇ ਦੋਸ਼ 'ਚ 2 ਟੈਂਕਰ ਜ਼ਬਤ ਕੀਤੇ ਹਨ। ਇਕ ਟੈਂਕਰ ਨੂੰ ਖੇਤ ਕੋਲ 'ਕੱਚੀ ਸਦਰ' ਤੋਂ ਅਤੇ ਦੂਜੇ ਨੂੰ ਡੀ.ਐੱਸ.ਆਈ.ਆਈ.ਡੀ.ਸੀ. ਡੀ-ਬਲਾਕ ਤੋਂ ਜ਼ਬਤ ਕੀਤਾ ਗਿਆ। ਅਸੀਂ ਬਵਾਨਾ ਅਤੇ ਨਰੇਲਾ ਉਦਯੋਗਿਕ ਖੇਤਰ (ਐੱਨ.ਆਈ.ਏ.) ਥਾਣੇ 'ਚ ਵਾਤਾਵਰਣ ਸੁਰੱਖਿਆ ਐਕਟ ਦੇ ਅਧੀਨ 2 ਮੁਕੱਦਮੇ ਦਰਜ ਕੀਤੇ ਹਨ।''
ਅਧਿਕਾਰੀ ਨੇ ਦੱਸਿਆ ਕਿ 56 ਪੁਲਸ ਕਰਮੀ ਨਹਿਰ ਦੀ ਸੁਰੱਖਿਆ ਕਰ ਰਹੇ ਹਨ। ਅਧਿਕਾਰੀਆਂ ਅਨੁਸਾਰ, ਪੁਲਸ ਟੀਮਾਂ ਨੇ ਚੌਕੀਆਂ ਬਣਾਈਆਂ ਹਨ ਅਤੇ ਹਰਿਆਣਾ ਦੀ ਸਰਹੱਦ 'ਤੇ ਨਹਿਰ ਦੇ 15 ਕਿਲੋਮੀਟਰ ਦੇ ਹਿੱਸੇ 'ਤੇ ਗਸ਼ਤ ਕਰ ਰਹੀ ਹੈ। ਮੁਨਕ ਨਹਿਰ ਬਵਾਨਾ ਤੋਂ ਦਿੱਲੀ 'ਚ ਪ੍ਰਵੇਸ਼ ਕਰਦੀ ਹੈ ਅਤੇ ਹੈਦਰਪੁਰ ਜਲ ਉਪਚਾਰ ਪਲਾਂਟ ਤੱਕ ਪਹੁੰਚੀ ਹੈ। ਬਵਾਨਾ, ਨਰੇਲਾ ਉਦਯੋਗਿਕ ਖੇਤਰ, ਸ਼ਾਹਬਾਦ ਡੇਅਰੀ ਅਤੇ ਸਮੇਂਪੁਰ ਬਾਦਲੀ ਥਾਣਿਆਂ ਦੀਆਂ ਟੀਮਾਂ ਨੂੰ ਨਹਿਰ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਗਸ਼ਤ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਨੂੰ ਮਿਲੇਗੀ ਬੇਲ ਜਾਂ ਜੇਲ੍ਹ; ਇਸ ਦਿਨ ਹੋਵੇਗੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
NEXT STORY