ਬਹਿਰਾਈਚ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਬਹਿਰਾਈਚ-ਸੀਤਾਪੁਰ ਮਾਰਗ 'ਤੇ ਸਥਿਤ ਇਕ ਰਿਜਾਰਟ 'ਚ ਨਿਰਮਾਣ ਅਧੀਨ ਛੱਤ ਢਹਿਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 9 ਮਜ਼ਦੂਰ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਵਰਿੰਦਾ ਸ਼ੁਕਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ ਦੀ ਹੈ ਅਤੇ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਨੇ ਨਗਰ ਪਾਲਿਕਾ ਦੇ ਕਰਮਚਾਰੀਆਂ ਅਤੇ ਸਥਾਨਕ ਨਾਗਰਿਕਾਂ ਦੀ ਮਦਦ ਨਾਲ ਮਲਬੇ 'ਚ ਦੱਬੇ ਲੋਕਾਂ ਨੂੰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਦੇਰ ਰਾਤ ਪਹੁੰਚੀ ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸਡੀਆਰਐੱਫ) ਦੀ ਟੀਮ ਨੇ ਵੀ ਮਲਬੇ 'ਚ ਫਸੇ ਲੋਕਾਂ ਨੂੰ ਕੱਢਣ 'ਚ ਸਹਿਯੋਗ ਕੀਤਾ।
ਐੱਸਪੀ ਨੇ ਦੱਸਿਆ ਕਿ ਮਲਬੇ ਤੋਂ ਕੱਢੇ ਗਏ ਕੁੱਲ 11 ਮਜ਼ਦੂਰਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਅਨੁਸਾਰ ਰਿਸੀਆ ਥਾਣਾ ਖੇਤਰ ਦੇ ਸ਼ਹਿਨਵਾਜ਼ਪੁਰ ਪਿੰਡ ਵਾਸੀ ਸਲੀਮ (29) ਅਤੇ ਜੋਗੇਂਦਰ (24) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਬਾਕੀ 9 ਮਜ਼ਦੂਰਾਂ ਦਾ ਮੈਡੀਕਲ ਕਾਲਜ ਅਤੇ ਨਿੱਜੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਐੱਸਪੀ ਨੇ ਦੱਸਿਆ ਕਿ ਮ੍ਰਿਤਕ ਜੋਗੇਂਦਰ ਦੇ ਪਿਤਾ ਰਾਮ ਪਿਆਰੇ ਪਾਲ ਦੀ ਸ਼ਿਕਾਇਤ 'ਤੇ ਕੋਤਵਾਲੀ ਦੇਹਾਤ 'ਚ ਰਿਜਾਰਟ ਮਾਲਿਕ, ਠੇਕੇਦਾਰ ਅਤੇ ਹੋਰ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਬਕਾਰੀ ਨੀਤੀ ਮਾਮਲਾ: ਬੀ.ਆਰ.ਐੱਸ. ਨੇਤਾ ਕੇ. ਕਵਿਤਾ ਨੂੰ ਦਿੱਲੀ ਦੀ ਅਦਾਲਤ 'ਚ ਕੀਤਾ ਗਿਆ ਪੇਸ਼
NEXT STORY