ਨਵੀਂ ਦਿੱਲੀ— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਆਵਾਸ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਊਧਵ ਨੇ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਮਰਾਠਾ ਰਿਜ਼ਰਵੇਸ਼ਨ, ਮੈਟਰੋ ਸ਼ੈੱਡ, ਜੀ. ਐੱਸ. ਟੀ. ਮੁਆਵਜ਼ੇ ਨੂੰ ਲੈ ਕੇ ਗੱਲ ਰੱਖੀ। ਊਧਵ ਨਾਲ ਸੂਬੇ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ, ਮੰਤਰੀ ਅਸ਼ੋਕ ਚੌਹਾਨ ਵੀ ਮੌਜੂਦ ਰਹੇ।
ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਸਾਡੇ ਹਰ ਮੁੱਦੇ ਨੂੰ ਗੌਰ ਨਾਲ ਸੁਣਿਆ ਅਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਗੱਲ ਆਖੀ ਹੈ। ਠਾਕਰੇ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਾਲ ਮਰਾਠਾ ਰਿਜ਼ਰਵੇਸ਼ਨ, ਜੀ. ਐੱਸ. ਟੀ. ਮੁਆਵਜ਼ੇ ਅਤੇ ਹੋਰ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ। ਪ੍ਰੈੱਸ ਕਾਨਫਰੰਸ ’ਚ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਰਿਜ਼ਵੇਸ਼ਨ ਦਾ ਸਮਲਾ ਸਿਰਫ ਮਹਾਰਾਸ਼ਟਰ ਦਾ ਨਹੀਂ ਹੈ, ਸਗੋਂ ਦੇਸ਼ ਭਰ ਦਾ ਹੈ। ਉੱਥੇ ਹੀ ਜੀ. ਐੱਸ. ਟੀ. ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਾਡਾ 24 ਹਜ਼ਾਰ ਕਰੋੜ ਰੁਪਏ ਦਾ ਹਿੱਸਾ ਮਿਲਣਾ ਬਾਕੀ ਹੈ, ਇਸ ਨੂੰ ਛੇਤੀ ਤੋਂ ਛੇਤੀ ਸਾਨੂੰ ਦਿੱਤਾ ਜਾਵੇ।
ਨਿਤੀਸ਼ ਕੁਮਾਰ ਦਾ ਐਲਾਨ: ਬਿਹਾਰ ’ਚ ਤਾਲਾਬੰਦੀ ਖ਼ਤਮ ਪਰ ਜਾਰੀ ਰਹੇਗਾ ‘ਨਾਈਟ ਕਰਫਿਊ’
NEXT STORY