ਊਨਾ— ਡਰਾਈਵਿੰਗ ਦੌਰਾਨ ਸਕੂਲੀ ਬੱਚਿਆਂ ਦੀ ਸੁਰੱਖਿਆ ਦਾ ਖਿਆਲ ਰੱਖਣਾ ਡਰਾਈਵਰਾਂ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ। ਮਾਪੇ ਵੱਡੇ ਭਰੋਸੇ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲੀ ਵੈੱਨ ਜਾਂ ਬੱਸਾਂ 'ਚ ਭੇਜਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਡਰਾਈਵਰਾਂ ਦੇ ਹੱਥ ਹੁੰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਡਰਾਈਵਰਾਂ ਵਲੋਂ ਅਣਗਿਹਲੀ ਵਰਤੀ ਜਾਂਦੀ ਹੈ। ਸਕੂਲੀ ਬੱਚਿਆਂ ਨਾਲ ਹੀ ਗੱਡੀਆਂ ਨੂੰ ਪੈਟਰੋਲ ਪੰਪ ਤਕ ਲਿਜਾਇਆ ਜਾਂਦਾ ਹੈ ਅਤੇ ਪੈਟਰੋਲ ਭਰਵਾਇਆ ਜਾਂਦਾ ਹੈ। ਹਿਮਾਚਲ ਦੇ ਜ਼ਿਲਾ ਊਨਾ ਵਿਚ ਸਕੂਲੀ ਬੱਚਿਆਂ ਨਾਲ ਭਰੀਆਂ ਗੱਡੀਆਂ ਨੂੰ ਪੈਟਰੋਲ ਪੰਪ 'ਤੇ ਲੈ ਕੇ ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਹੁਣ ਸਕੂਲ ਵਾਹਨ ਖਾਲੀ ਹੋਣ 'ਤੇ ਪੈਟਰੋਲ ਭਰਿਆ ਦਾ ਸਕੇਗਾ।
ਇਸ ਸਬੰਧ 'ਚ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪ੍ਰਜਾਪਤੀ ਨੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਅਕਸਰ ਅਜਿਹਾ ਦੇਖਣ ਵਿਚ ਆਇਆ ਹੈ ਕਿ ਬੱਚਿਆਂ ਨੂੰ ਸਕੂਲੀ ਬੱਸਾਂ 'ਚ ਬਿਠਾਉਣ ਤੋਂ ਬਾਅਦ ਡਰਾਈਵਰ ਪੈਟਰੋਲ ਭਰਵਾਉਣ ਲਈ ਪੈਟਰੋਲ ਪੰਪਾਂ 'ਤੇ ਬੱਸਾਂ ਖੜ੍ਹੀਆਂ ਕਰਦੇ ਹਨ, ਜੋ ਕਿ ਬੱਚਿਆਂ ਦੀ ਸੁਰੱਖਿਆ ਦੀ ਨਜ਼ਰ ਤੋਂ ਠੀਕ ਨਹੀਂ ਹੈ। ਉਨ੍ਹਾਂ ਨੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨਿਰੇਦਸ਼ ਦਿੱਤਾ ਹੈ ਕਿ ਕਿਸੇ ਵੀ ਹਾਦਸੇ ਤੋਂ ਬਚਾਅ ਲਈ ਅਜਿਹਾ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਰੇ ਸਕੂਲ ਪ੍ਰਿੰਸੀਪਲ ਹੁਕਮ ਦਾ ਪਾਲਣ ਯਕੀਨੀ ਕਰਨ। ਅਜਿਹਾ ਨਾ ਕਰਨ ਦੀ ਸੂਰਤ ਵਿਚ ਸਕੂਲੀ ਬੱਸ ਡਰਾਈਵਰਾਂ ਅਤੇ ਪ੍ਰਿੰਸੀਪਲਾਂ ਵਿਰੁੱਧ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਭੋਪਾਲ 'ਚ ਵੀ ਅਜਿਹੀ ਪਾਬੰਦੀ ਲਾਈ ਗਈ ਹੈ।
BJP ਦੇ ਨੌਜਵਾਨ ਸੰਸਦ ਮੈਂਬਰ ਦੀ ਸਾਲਾਂ ਪੁਰਾਣੀ ਤਮੰਨਾ ਹੋਈ ਪੂਰੀ, ਸਮਰਿਤੀ ਨੂੰ ਦੱਸਿਆ 'ਰਾਕਸਟਾਰ'
NEXT STORY