ਹਰਿਆਣਾ/ਚੰਡੀਗੜ੍ਹ— ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਗੁਜਾਰਾ ਭੱਤੇ ਦੇ ਮਾਮਲੇ 'ਚ ਸੋਮਵਾਰ ਨੂੰ ਇਕ ਸ਼ਖਸ ਦੀ ਅਨੋਖੀ ਮੰਗ ਮਨਜ਼ੂਰ ਕਰ ਕੇ ਉਸ ਨੂੰ ਰਾਹਤ ਦਿੱਤੀ ਹੈ। ਦਰਅਸਲ ਇਸ ਵਿਅਕਤੀ ਨੇ ਕੋਰਟ 'ਚ ਅਰਜ਼ੀ ਦਾਖਲ ਕਰ ਕੇ ਕਿਹਾ ਸੀ ਕਿ ਨੌਕਰੀ ਛੁੱਟ ਗਈ ਹੈ, ਇਸ ਲਈ ਉਸ ਨੇ ਵੱਖ ਰਹਿ ਰਹੀ ਪਤਨੀ ਨੂੰ ਹਰ ਮਹੀਨੇ ਦਾਲ, ਚਾਵਲ ਅਤੇ ਘਿਓ ਦੇਣ ਪੇਸ਼ਕਸ਼ ਕਰ ਦਿੱਤੀ। ਮਾਮਲਾ ਉਦੋਂ ਹੋਰ ਵੀ ਰੋਚਕ ਹੋ ਗਿਆ, ਜਦੋਂ ਜੱਜ ਨੇ ਇਸ ਸ਼ਰਤ ਨੂੰ ਮਨਜ਼ੂਰ ਕਰਦੇ ਹੋਏ ਤਿੰਨ ਦਿਨਾਂ ਦੇ ਅੰਦਰ ਪੂਰਾ ਰਾਸ਼ਨ ਪਤਨੀ ਨੂੰ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਮਾਮਲਾ ਭਿਵਾਨੀ ਜ਼ਿਲੇ ਦਾ ਹੈ, ਜਿੱਥੇ ਘਰੇਲੂ ਵਿਵਾਦ ਕਾਰਨ ਹੇਠਲੀ ਅਦਾਲਤ ਨੇ ਪਤੀ ਨੂੰ ਹਰ ਮਹੀਨੇ ਪਤਨੀ ਨੂੰ ਤੈਅ ਰਾਸ਼ੀ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਆਦੇਸ਼ ਵਿਰੁੱਧ ਪਤੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰ ਦਿੱਤੀ। ਪਟੀਸ਼ਨ 'ਤੇ ਸੁਣਵਾਈ ਦੌਰਾਨ ਪਤੀ ਨੇ ਕਿਹਾ ਕਿ ਉਹ ਕੋਰਟ ਵਲੋਂ ਤੈਅ ਰਕਮ ਦੇਣ 'ਚ ਸਮਰੱਥ ਨਹੀਂ ਹੈ। ਇਹ ਜਿਸ ਕੰਪਨੀ 'ਚ ਕੰਮ ਕਰਦਾ ਸੀ, ਉਹ ਕੰਪਨੀ ਹੁਣ ਬੰਦ ਹੋ ਚੁਕੀ ਹੈ, ਅਜਿਹੇ 'ਚ ਉਹ ਪੈਸੇ 'ਚ ਭੁਗਤਾਨ ਨਹੀਂ ਕਰ ਸਕਦਾ।
ਪੈਸੇ ਨਹੀਂ ਘਰ ਦਾ ਰਾਸ਼ਨ ਦੇ ਸਕਦਾ ਹੈ
ਪਟੀਸ਼ਨਕਰਤਾ ਅਮਿਤ ਮੇਹਰਾ ਨੇ ਕਿਹਾ ਕਿ ਪੈਸਾ ਦੇਣ ਦੀ ਜਗ੍ਹਾ ਉਹ ਪਤਨੀ ਨੂੰ ਉਸ ਦੇ ਗੁਜਾਰੇ ਲਈ ਘਰ ਦਾ ਰਾਸ਼ਨ ਦੇ ਸਕਦਾ ਹੈ। ਉਹ ਪਤਨੀ ਨੂੰ ਹਰ ਮਹੀਨੇ 20 ਕਿਲੋ ਚਾਵਲ, 5 ਕਿਲੋ ਖੰਡ, 5 ਕਿਲੋ ਦਾਲ, 15 ਕਿਲੋ ਕਣਕ, 5 ਕਿਲੋ ਦੇਸੀ ਘਿਓ ਤੋਂ ਇਲਾਵਾ ਰੋਜ਼ਾਨਾ 2 ਕਿਲੋ ਦੁੱਧ ਦੇ ਸਕਦਾ ਹੈ। ਹਾਈ ਕੋਰਟ 'ਚ ਸ਼ਾਇਦ ਇਹ ਅਜਿਹਾ ਪਹਿਲਾ ਹੀ ਮਾਮਲਾ ਹੋਵੇਗਾ, ਜਿੱਥੇ ਪੈਸੇ ਦੀ ਜਗ੍ਹਾ ਰਾਸ਼ਨ ਨੂੰ ਗੁਜਾਰਾ ਭੱਤੇ ਦੇ ਤੌਰ 'ਤੇ ਦੇਣ ਦੀ ਪੇਸ਼ਕਸ਼ ਕੀਤੀ ਗਈ। ਹਾਈ ਕੋਰਟ ਨੇ ਪਤੀ ਦੀ ਇਸ ਸ਼ਰਤ ਨੂੰ ਸਵੀਕਾਰ ਵੀ ਕਰ ਲਿਆ। ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਪਤੀ ਤਿੰਨ ਦਿਨਾਂ ਦੇ ਅੰਦਰ ਪੂਰਾ ਰਾਸ਼ਨ ਆਪਣੀ ਪਤਨੀ ਨੂੰ ਦੇਵੇ ਅਤੇ ਗੁਜ਼ਾਰਾ ਭੱਤੇ ਦਾ ਪਿਛਲਾ ਭੁਗਤਾਨ ਕਰੇ। ਅਗਲੀ ਸੁਣਵਾਈ 'ਤੇ ਇਸ ਬਾਰੇ ਕੋਰਟ 'ਚ ਹਲਫਨਾਮਾ ਦੇ ਕੇ ਜਾਣਕਾਰੀ ਵੀ ਦੇਵੇ ਕਿ ਉਸ ਨੇ ਇਹ ਸਭ ਭੁਗਤਾਨ ਕਰ ਦਿੱਤਾ ਹੈ।
ਬੱਚੀ ਨਾਲ ਜਬਰ ਜ਼ਨਾਹ ਕਰਕੇ ਦੋਸ਼ੀ ਪਹੁੰਚਿਆਂ ਸਾਊਦੀ ਅਰਬ, ਕੇਰਲ ਦੀ IPS ਨੇ ਇੰਝ ਕੀਤਾ ਗ੍ਰਿਫਤਾਰ
NEXT STORY