ਤਿਰੂਵੰਨਪੁਰਮ—ਕੇਰਲ ਦੀ ਆਈ. ਪੀ. ਐੱਸ ਅਫਸਰ ਮਰੀਨ ਜੋਸੇਫ ਨੇ ਇੱਕ ਅਜਿਹਾ ਕੇਸ ਸੁਲਝਾਇਆ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਕੇਰਲ ਦੇ ਕੋਲਮ 'ਚ ਇੱਕ ਸ਼ਖਸ ਨੇ 13 ਸਾਲਾਂ ਦੀ ਬੱਚੀ ਨਾਲ ਜਬਰ ਜ਼ਨਾਹ ਕਰਕੇ ਸਾਊਦੀ ਅਰਬ ਦੌੜ ਗਿਆ ਸੀ, ਜਿਸ ਨੂੰ ਕੋਲਮ ਪੁਲਸ ਕਮਿਸ਼ਨਰ ਮਰੀਨ ਜੋਸਿਫ ਰਿਆਦ ਨੇ ਇੰਟਰਪੋਲ ਦੀ ਮਦਦ ਨਾਲ ਸਾਊਦੀ ਅਰਬ ਤੋਂ ਗ੍ਰਿਫਤਾਰ ਕੀਤਾ ਹੈ।
ਦੱਸ ਦੇਈਏ ਕਿ ਸਾਲ 2017 'ਚ ਸੁਨੀਲ ਸਿੰਘ ਛੁੱਟੀਆਂ ਮਨਾਉਣ ਲਈ ਕੇਰਲ ਆਇਆ ਸੀ। ਇਸ ਦੌਰਾਨ ਉਸ ਨੇ ਦੋਸਤ ਦੀ 13 ਸਾਲਾਂ ਭਾਣਜੀ ਨਾਲ ਜਬਰ ਜਿਨਾਹ ਕੀਤਾ। ਬੱਚੀ ਨੇ ਪਰਿਵਾਰ ਨੂੰ ਇਹ ਗੱਲ ਦੱਸੀ ਅਤੇ ਪਰਿਵਾਰ ਨੇ ਪੁਲਸ ਕੋਲ ਸਿਕਾਇਤ ਦਰਜ ਕਰਵਾਈ। ਪੁਲਸ ਨੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਤਾਂ ਸੁਨੀਲ ਦੇਸ਼ ਛੱਡ ਕੇ ਸਾਊਦੀ ਅਰਬ ਜਾ ਚੁੱਕਾ ਸੀ। ਬੱਚੀ ਨੂੰ ਕੋਲਮ ਕਾਰੀਡੋੜ ਦੇ ਸਰਕਾਰੀ ਮਹਿਲਾ ਮੰਦਿਰਮ ਰੈਸਕਿਊ ਹੋਮ 'ਚ ਸ਼ਿਫਟ ਕਰ ਦਿੱਤਾ ਗਿਆ। ਜੂਨ 2017 ਨੂੰ ਉਸ ਨੇ ਆਪਣੇ ਆਪ ਨੂੰ ਖਤਮ ਕਰ ਲਿਆ।
ਦੋ ਸਾਲਾ ਬਾਅਦ ਜੂਨ 2019 ਨੂੰ ਮਰੀਨ ਜੋਸੇਫ ਨੇ ਕੋਲਮ 'ਚ ਚਾਰਜ ਸੰਭਾਲਿਆ ਤਾਂ ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਨਾਲ ਜੁੜੇ ਲੰਬਿਤ ਮਾਮਲਿਆਂ ਦੀਆਂ ਫਾਇਲਾਂ ਮੰਗਵਾਈਆਂ, ਜਿਨ੍ਹਾਂ 'ਚ ਉਨ੍ਹਾਂ ਨੂੰ ਇਸ ਮਾਮਲੇ ਦੇ ਬਾਰੇ 'ਚ ਪਤਾ ਲੱਗਿਆ ਅਤੇ ਕਾਰਵਾਈ ਦੇ ਆਦੇਸ਼ ਦਿੱਤੇ। ਉਸ ਨੂੰ ਪਤਾ ਲੱਗਿਆ ਕਿ ਦੋਸ਼ੀ 2 ਸਾਲ ਤੋਂ ਫਰਾਰ ਹੈ। ਮਰੀਨ ਜੋਸੇਫ ਨੇ ਕਿਹਾ ਕਿ ਕੇਰਲ ਪੁਲਸ ਦੀ ਅਪੀਲ 'ਤੇ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਪੁਲਸ ਨੇ ਕਿਹਾ ਕਿ ਰਿਆਦ ਦੇ ਰਾਸ਼ਟਰੀ ਅਪਰਾਧ ਬਿਊਰੋ ਨੂੰ ਇੱਕ ਬੇਨਤੀ ਪੱਤਰ ਵੀ ਭੇਜਿਆ ਗਿਆ, ਜਿਸ ਤੋਂ ਬਾਅਦ ਟਾਈਲ ਵਰਕਰ ਦੇ ਤੌਰ 'ਤੇ ਕੰਮ ਕਰਨ ਵਾਲੇ ਦੋਸ਼ੀ ਸੁਨੀਲ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਬਾਅਦ ਦੋਸ਼ੀ ਨੂੰ ਹਵਾਲਗੀ ਦੇ ਤੌਰ 'ਤੇ ਭਾਰਤ ਲਿਆਂਦਾ ਗਿਆ।
ਸੋਨਭੱਦਰ ਕਤਲਕਾਂਡ : ਹਿਰਾਸਤ 'ਚ ਲਈ ਗਈ ਪ੍ਰਿਯੰਕਾ ਗਾਂਧੀ
NEXT STORY