ਨਵੀਂ ਦਿੱਲੀ- ਜੇ ਮਰੀਜ਼ ਜਾਂ ਉਸ ਦੇ ਪਰਿਵਾਰਕ ਮੈਂਬਰ ਇਨਕਾਰ ਕਰਦੇ ਹਨ ਤਾਂ ਕੋਈ ਵੀ ਹਸਪਤਾਲ ਗੰਭੀਰ ਰੂਪ ਨਾਲ ਬਿਮਾਰ ਕਿਸੇ ਮਰੀਜ਼ ਨੂੰ ਇੰਟੈਂਸਿਵ ਕੇਅਰ ਯੂਨਿਟ (ICU) ਵਿਚ ਦਾਖਲ ਨਹੀਂ ਕਰ ਸਕਦਾ। ਕੇਂਦਰੀ ਸਿਹਤ ਮੰਤਰਾਲਾ ਨੇ ICU 'ਚ ਦਾਖ਼ਲ ਕਰਨ ਨਾਲ ਜੁੜੇ ਆਪਣੇ ਤਾਜ਼ਾ ਦਿਸ਼ਾ-ਨਿਰਦੇਸ਼ਾਂ 'ਚ ਇਹ ਜਾਣਕਾਰੀ ਦਿੱਤੀ ਹੈ। 24 ਮਾਹਿਰਾਂ ਵਲੋਂ ਤਿਆਰ ਕੀਤੇ ਗਏ ਦਿਸ਼ਾ-ਨਿਰਦੇਸ਼ਾਂ 'ਚ ਇਹ ਸਿਫ਼ਾਰਸ਼ ਕੀਤੀ ਗਈ ਹੈ ਕਿ ਜੇ ਕਿਸੇ ਲਾ-ਇਲਾਜ ਬੀਮਾਰੀ ਦਾ ਇਲਾਜ ਸੰਭਵ ਜਾਂ ਉਪਲੱਬਧ ਨਹੀਂ ਹੈ ਅਤੇ ਮੌਜੂਦਾ ਇਲਾਜ ਦੀ ਮਰੀਜ਼ 'ਤੇ ਪ੍ਰਭਾਵ ਹੋਣ ਦੀ ਸੰਭਾਵਨਾ ਨਹੀਂ ਹੈ, ਖਾਸ ਕਰ ਕੇ ਮਰੀਜ਼ ਦੇ ਬਚਾਅ ਦੇ ਮਾਮਲੇ 'ਚ ਤਾਂ ਆਈ. ਸੀ. ਯੂ. ਵਿਚ ਰੱਖਣਾ ਫਜ਼ੂਲ ਦੀ ਦੇਖਭਾਲ ਕਰਨਾ ਹੈ।
ਇਹ ਵੀ ਪੜ੍ਹੋ- ਈਡੀ ਦੇ ਤੀਜੇ ਸੰਮਨ 'ਤੇ ਵੀ ਪੇਸ਼ ਨਹੀਂ ਹੋਏ CM ਕੇਜਰੀਵਾਲ, ਭੇਜਿਆ ਲਿਖਤੀ ਜਵਾਬ
ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਜੇ ਕੋਈ ਮਰੀਜ਼ ICU ’ਚ ਦੇਖਭਾਲ ਦੇ ਵਿਰੁੱਧ ਹੈ ਤਾਂ ਉਸ ਨੂੰ ਆਈ. ਸੀ. ਯੂ. ਵਿਚ ਦਾਖਲ ਨਹੀਂ ਕਰਨਾ ਚਾਹੀਦਾ। ਦਿਸ਼ਾ-ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਮਰੀਜ਼ ਨੂੰ ICU 'ਚ ਦਾਖ਼ਲ ਕਰਨ ਦਾ ਮਾਪਦੰਡ ਕਿਸੇ ਅੰਗ ਦਾ ਕੰਮ ਕਰਨਾ ਬੰਦ ਕਰਨਾ ਅਤੇ ਮਦਦ ਦੀ ਜ਼ਰੂਰਤ ਜਾਂ ਡਾਕਟਰੀ ਸਥਿਤੀ 'ਚ ਗਿਰਾਵਟ ਦੇ ਖ਼ਦਸ਼ੇ 'ਤੇ ਆਧਾਰਿਤ ਹੋਣਾ ਚਾਹੀਦਾ ਹੈ। ਉਹ ਮਰੀਜ਼ ਜਿਨ੍ਹਾਂ ਨੇ ਕਿਸੇ ਵੀ ਵੱਡੀ ‘ਇੰਟਰਾਓਪਰੇਟਿਵ' ਗੁੰਝਲਤਾ ਨੂੰ ਮਹਿਸੂਸ ਕੀਤਾ ਹੈ ਜਿਵੇਂ ਕਿ ਦਿਲ ਜਾਂ ਸਾਹ ਦੀ ਅਸਥਿਰਤਾ ਜਾਂ ਜਿਨ੍ਹਾਂ ਦੀ ਵੱਡੀ ਸਰਜਰੀ ਹੋਈ ਹੈ, ਨੂੰ ਵੀ ਉਕਤ ਪੈਮਾਨੇ 'ਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਚੜ੍ਹਦੀ ਸਵੇਰ ਯਾਤਰੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 12 ਲੋਕਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦੀ ਚੋਟੀ ਦੇ 3 ਹਵਾਈ ਅੱਡਿਆਂ ’ਚ ਸ਼ਾਮਲ ਹੋਏ ਹੈਦਰਾਬਾਦ-ਬੈਂਗਲੁਰੂ ਦੇ ਹਵਾਈ ਅੱਡੇ, ਜਾਣੋ ਖ਼ਾਸੀਅਤ
NEXT STORY