ਨਵੀਂ ਦਿੱਲੀ, (ਭਾਸ਼ਾ)- ਮਣੀਪੁਰ ’ਚ ਜਾਤੀ ਹਿੰਸਾ ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ’ਚ ਜਾਰੀ ਰੇੜਕੇ ਦਰਮਿਆਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ‘ਹੱਥ ਜੋੜ ਕੇ’ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਇਸ ’ਤੇ ਚਰਚਾ ’ਚ ਭਾਗ ਲਵੇ।
ਠਾਕੁਰ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਪੂਰਬ-ਉੱਤਰ ਸੂਬੇ ’ਚ ਔਰਤਾਂ ਖਿਲਾਫ ਜ਼ੁਲਮ ਦਾ ਸਿਆਸੀਕਰਨ ਨਾ ਕਰੇ। ਵਿਰੋਧੀ ਪਾਰਟੀਆਂ ਨੇ ਮਣੀਪੁਰ ਦੀ ਸਥਿਤੀ ਨੂੰ ਲੈ ਕੇ ਸੋਮਵਾਰ ਨੂੰ ਸੰਸਦ ’ਚ ਸਾਂਝੇ ਰੂਪ ’ਚ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ।
ਕੇਂਦਰੀ ਮੰਤਰੀ ਠਾਕੁਰ ਨੇ ਕਿਹਾ ਕਿ ਔਰਤਾਂ ਪ੍ਰਤੀ ਜ਼ੁਲਮ ਦੁੱਖਦਾਈ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਪੀੜਤਾ ਕਿਸ ਸੂਬੇ ਦੀ ਰਹਿਣ ਵਾਲੀ ਹੈ। ਅਜਿਹੀਆਂ ਘਟਨਾਵਾਂ ’ਤੇ ਲਗਾਮ ਲਾਉਣਾ ਸੂਬੇ ਦੀ ਜ਼ਿੰਮੇਵਾਰੀ ਹੈ।
ਛੇਤੀ ਹੋਵੇਗੀ 808 ਐੱਫ. ਐੱਮ. ਰੇਡੀਓ ਸਟੇਸ਼ਨਾਂ ਦੀ ਈ-ਨੀਲਾਮੀ
ਸਰਕਾਰ ਰੇਡੀਓ ਸੰਚਾਰ ਦੀ ਪਹੁੰਚ ਨੂੰ ਹੋਰ ਵਧਾਉਣ ਦੇ ਮਕਸਦ ਨਾਲ 284 ਸ਼ਹਿਰਾਂ ’ਚ 808 ਐੱਫ. ਐੱਮ. ਰੇਡੀਓ ਸਟੇਸ਼ਨਾਂ ਲਈ ਛੇਤੀ ਹੀ ਈ-ਨੀਲਾਮੀ ਕਰੇਗੀ।
ਅਨੁਰਾਗ ਠਾਕੁਰ ਨੇ ਇੱਥੇ ਖੇਤਰੀ ਕਮਿਊਨਿਟੀ ਰੇਡੀਓ ਕਾਨਫਰੰਸ (ਉੱਤਰ) ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਰੇਡੀਓ ਸਟੇਸ਼ਨ, ਵਿਸ਼ੇਸ਼ ਰੂਪ ’ਚ ਕਮਿਊਨਿਟੀ ਰੇਡੀਓ ਦੇ ਸੰਚਾਲਨ ਲਈ ਲਾਇਸੰਸ ਪ੍ਰਾਪਤ ਕਰਨ ਦੀਆਂ ਪ੍ਰਕਰਿਆਵਾਂ ਨੂੰ ਵੀ ਆਸਾਨ ਬਣਾ ਦਿੱਤਾ ਹੈ। ਉਨ੍ਹਾਂ ਨੇ 8ਵੇਂ ਅਤੇ 9ਵੇਂ ਰਾਸ਼ਟਰੀ ਕਮਿਊਨਿਟੀ ਰੇਡੀਓ ਐਵਾਰਡ ਪ੍ਰਦਾਨ ਕੀਤੇ।
ਜੰਮੂ ਯੂਨੀਵਰਸਿਟੀ ਦੀ ਕੋਸ਼ਿਸ਼ ਨਾਲ ਪੁੰਛ ਦੇ ਕਿਸਾਨ ਵੀ ਕਰਨਗੇ ਕੇਸਰ ਦੀ ਖੇਤੀ
NEXT STORY