ਨੈਨੀਤਾਲ/ਖਟੀਮਾ– ਕੇਂਦਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਉਤਰਾਖੰਡ ਦੀ ਜਨਤਾ ਨੂੰ ਵਿਕਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਤਾਂ ਟ੍ਰੇਲਰ ਹੈ, ਫਿਲਮ ਅਜੇ ਬਾਕੀ ਹੈ। ਉਤਰਾਖੰਡ ਦੇ ਖਟੀਮਾ ਦੌਰੇ ’ਤੇ ਆਏ ਗਡਕਰੀ ਨੇ ਮੰਗਲਵਾਰ ਨੂੰ ਸੂਬੇ ਨੂੰ ਕਈ ਸੌਗਾਤਾਂ ਵੀ ਦਿੱਤੀਆਂ।
ਉਨ੍ਹਾਂ ਨੇ ਖਟੀਮਾ ’ਚ ਰਿੰਗ ਰੋਡ ਤਾਂ ਲਾਲ ਕੂਆਂ ਤੋਂ ਕਾਠ ਗੋਦਾਮ ਤੱਕ ਬਾਈਪਾਸ ਬਣਾਉਣ ਦਾ ਵੀ ਐਲਾਨ ਕੀਤਾ। ਗਡਕਰੀ ਨੇ ਖਟੀਮਾ ’ਚ ਭਾਜਪਾ ਦੀ ਵਿਜੇ ਸੰਕਲਪ ਯਾਤਰਾ ਦੇ ਸਮਾਪਤੀ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਊਰਜਾਵਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਮੰਗ ’ਤੇ ਉਹ ਸ਼ਿਮਨੀ-ਜੌਲਜੀਬੀ-ਗਵਾਲਦਮ ਸੜਕ ਨੂੰ ਚੌੜਾ ਕਰਨ ਦਾ ਐਲਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ 6000 ਕਰੋੜ ਦੀ ਲਾਗਤ ਨਾਲ ਇਸ ਦਾ ਨਿਰਮਾਣ ਭਾਰਤ ਮਾਲਾ ਪ੍ਰਾਜੈਕਟ ਦੇ ਤਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ 2300 ਕਰੋੜ ਦੀ ਲਾਗਤ ਨਾਲ ਲਾਲ ਕੂਆਂ-ਹਲਦਵਾਨੀ-ਕਾਠ ਗੋਦਾਮ ਬਾਈਪਾਸ ਬਣਾਉਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਖਟੀਮਾ ’ਚ ਚੱਕਰਪੁਰ-ਕਾਲਾਪੁਰ-ਸੇਰਾਘਾਟ (54 ਕਿ. ਮੀ.) ਰਿੰਗ ਰੋਡ ਦੀ ਮੰਗ ਨੂੰ ਸਵੀਕਾਰ ਕਰ ਲਿਆ। ਨਾਲ ਹੀ ਉਨ੍ਹਾਂ ਨੇ ਖਟੀਮਾ ਚੌਕ ਤੋਂ ਥਾਰੂ ਵਿਕਾਸ ਭਵਨ ਤੱਕ ਐੱਨ. ਓ. ਸੀ. ਦੇਣ ਅਤੇ ਖਟੀਮਾ-ਪੂਰਨਪੁਰ ਨੂੰ ਕੌਮੀ ਰਾਜ ਮਾਰਗ ਬਣਾਏ ਜਾਣ ਦੀ ਮੁੱਖ ਮੰਤਰੀ ਦੀ ਮੰਗ ਨੂੰ ਵੀ ਸਵੀਕਾਰ ਕਰ ਲਿਆ ਅਤੇ ਇਸ ਦਾ ਮੌਕੇ ’ਤੇ ਹੀ ਐਲਾਨ ਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਵੇਲੋਂ ਸਾਰੀਆਂ ਯੋਜਨਾਵਾਂ ’ਤੇ ਛੇਤੀ ਹੀ ਜ਼ਰੂਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਪੀਲੀਭੀਤ-ਟਨਕਪੁਰ ਲਈ ਬਾਈਪਾਸ ਬਣਾਉਣ ਦਾ ਵੀ ਮੌਕੇ ’ਤੇ ਐਲਾਨ ਕੀਤਾ।
ਕੋਰੋਨਾ ਨੇ ਫ਼ੜੀ ਰਫ਼ਤਾਰ : ਦੇਸ਼ ’ਚ ਇਕ ਦਿਨ ’ਚ 58 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਓਮੀਕ੍ਰੋਨ ਕੇਸ 2 ਹਜ਼ਾਰ ਤੋਂ ਪਾਰ
NEXT STORY