ਸੂਰਤ- ਗੂਜਰਾਤ ਦੇ ਸੂਰਤ 'ਚ ਇਕ ਹੀਰਾ ਵਪਾਰੀ ਨੇ ਰਾਮ ਮੰਦਰ ਦੀ ਥੀਮ 'ਤੇ ਖੂਬਸੂਰਤ ਹਾਰ ਤਿਆਰ ਕੀਤਾ ਹੈ। ਇਸ ਹਾਰ ਦੀ ਖਾਸੀਅਤ ਇਹ ਹੈ ਕਿ ਇਸ ਵਿਚ 5 ਹਜ਼ਾਰ ਅਮਰੀਕੀ ਹੀਰੇ ਅਤੇ 2 ਕਿਲੋ ਚਾਂਦੀ ਦਾ ਇਸਤੇਮਾਲ ਕੀਤਾ ਗਿਆ ਹੈ। ਰਾਮ ਮੰਦਰ ਭਵਨ ਤੋਂ ਇਲਾਵਾ ਭਗਵਾਨ ਰਾਮ, ਹਨੂੰਮਾਨ, ਮਾਤਾ ਸੀਤਾ, ਭਗਵਾਨ ਲਕਸ਼ਮਣ ਦੀਆਂ ਮੂਰਤੀਆਂ ਨੂੰ ਵੀ ਬਣਾਇਆ ਗਿਆ ਹੈ। ਇਸਨੂੰ ਬਣਾਉਣ ਲਈ 40 ਹੁਨਰਮੰਦ ਕਾਰੀਗਰਾਂ ਨੇ 35 ਦਿਨਾਂ ਦਾ ਸਮਾਂ ਲਗਾਇਆ।
ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਵੱਡਾ ਐਕਸ਼ਨ! ਬੰਦ ਕੀਤੇ 55 ਲੱਖ SIM, ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ
ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼
ਰਸੇਸ਼ ਜਿਊਲਰਜ਼ ਦੇ ਨਿਰਦੇਸ਼ਕ, ਕੌਸ਼ਿਕ ਕਾਕਡੀਆ ਨੇ ਦੱਸਿਆ ਕਿ ਇਸ ਵਿਚ 5 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਹੀਰਿਆਂ ਦੀ ਵਰਤੋਂ ਕੀਤੀ ਗਈ ਹੈ। ਇਹ 2 ਕਿਲੋ ਚਾਂਦੀ ਨਾਲ ਬਣਿਆ ਹੈ। ਇਹ ਕਿਸੇ ਵਪਾਰਕ ਉਦੇਸ਼ ਲਈ ਨਹੀਂ ਬਣਾਇਆ ਗਿਆ। ਅਸੀਂ ਇਸਨੂੰ ਰਾਮ ਮੰਦਰ ਨੂੰ ਤੋਹਫੇ ਵਜ਼ੋਂ ਦੇਣਾ ਚਾਹੁੰਦੇ ਹਾਂ। ਅਸੀਂ ਇਸਨੂੰ ਇਸ ਇਰਾਦੇ ਨਾਲ ਬਣਾਇਆ ਹੈ ਕਿ ਅਸੀਂ ਰਾਮ ਮੰਦਰ ਨੂੰ ਵੀ ਕੁਝ ਤੋਹਫਾ ਦੇਈਏ। ਹਾਰ ਦੀ ਡੋਰੀ 'ਚ ਰਾਮਾਇਣ ਦੇ ਮੁੱਖ ਪਾਤਰਾਂ ਨੂੰ ਉਕੇਰਿਆ ਗਿਆ ਹੈ।
ਇਹ ਵੀ ਪੜ੍ਹੋ- ਸੈਮਸੰਗ ਤੋਂ ਬਾਅਦ iPhone ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤਾ ਅਲਰਟ, ਤੁਰੰਤ ਕਰੋ ਇਹ ਕੰਮ
PM ਖ਼ਿਲਾਫ਼ 'ਇਤਰਾਜ਼ਯੋਗ' ਲੇਖ ਨੂੰ ਲੈ ਕੇ ਸੰਜੇ ਰਾਊਤ ਖ਼ਿਲਾਫ਼ ਦੇਸ਼ਧ੍ਰੋਹ ਦਾ ਦੋਸ਼ ਹਟਾਇਆ ਗਿਆ
NEXT STORY