ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰਾਲਾ ਨੇ ਅਨਲਾਕ-2.0 ਦੀ ਗਾਈਡਲਾਈਨਸ ਜਾਰੀ ਕਰ ਦਿੱਤੀ ਹੈ। ਕੋਰੋਨਾ ਵਾਇਰਸ ਦੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਇਲਾਕਿਆਂ 'ਚ ਕਈ ਗਤੀਵਿਧੀਆਂ 'ਚ ਛੋਟ ਹੋਵੇਗੀ, ਜਦੋਂ ਕਿ ਕੰਟੇਨਮੈਂਟ ਜ਼ੋਨ 'ਚ ਲਾਕਡਾਊਨ ਨੂੰ ਸਖ਼ਤ ਬਣਾਉਣ ਦਾ ਪ੍ਰਬੰਧ ਹੈ।
ਅਨਲਾਕ-1 ਦੀ ਮਿਆਦ 30 ਜੂਨ ਨੂੰ ਖ਼ਤਮ ਹੋ ਰਹੀ ਹੈ। ਇਸ ਦੇ ਨਾਲ ਅਨਲਾਕ-2 ਦਾ ਐਲਾਨ ਕੀਤਾ ਗਿਆ ਹੈ ਜਿਸ 'ਚ ਕਈ ਗਤੀਵਿਧੀਆਂ 'ਚ ਛੋਟ ਹੋਵੇਗੀ ਪਰ ਪਾਬੰਦੀਆਂ ਦੇ ਨਾਲ। ਕੰਟੇਨਮੈਂਟ ਜ਼ੋਨ 'ਚ ਸਖਤੀ ਰਹੇਗੀ ਜਦੋਂ ਕਿ ਕੰਟੇਨਮੇਂਟ ਜ਼ੋਨ ਤੋਂ ਬਾਹਰ ਦੇ ਇਲਾਕਿਆਂ 'ਚ ਛੋਟ ਦਿੱਤੀ ਜਾਵੇਗੀ। ਨਵੇਂ ਦਿਸ਼ਾ-ਨਿਰਦੇਸ਼ 1 ਜੁਲਾਈ ਤੋਂ ਲਾਗੂ ਹੋਣਗੇ।
ਅਨਕਾਲ 2.0 'ਚ 1 ਜੁਲਾਈ ਤੋਂ 31 ਜੁਲਾਈ ਤੱਕ ਮੈਟਰੋ, ਸਿਨੇਮਾ ਹਾਲ, ਜਿਮ ਬੰਦ ਰਹਿਣਗੇ। ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਜਾਰੀ ਰਹੇਗੀ, ਸਕੂਲ, ਕਾਲਜ ਬੰਦ ਰਹਿਣਗੇ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
ਜਿਨ੍ਹਾਂ ਦੇ ਕੈਂਸਲੇਸ਼ਨ ਚਾਰਜ ਕੱਟ ਚੁੱਕੇ, ਉਨ੍ਹਾਂ ਨੂੰ ਵੀ ਮਿਲੇਗਾ ਪੂਰਾ ਰਿਫੰਡ : ਰੇਲਵੇ
NEXT STORY