ਨਵੀਂ ਦਿੱਲੀ- ਰੇਲਵੇ ਵਲੋਂ ਨਿਯਮਤ ਟਰੇਨਾਂ ਰੱਦ ਕਰਨ ਤੋਂ ਪਹਿਲਾਂ ਹੀ ਜਿਨ੍ਹਾਂ ਯਾਤਰੀਆਂ ਨੇ ਟਿਕਟ ਕੈਂਸਲ (ਰੱਦ) ਕਰਵਾਈਆਂ ਸਨ ਤੇ ਉਸਦਾ ਕੈਂਸਲੇਸ਼ਨ ਚਾਰਜ ਕੱਟ ਚੁੱਕਿਆ ਹੈ, ਉਨ੍ਹਾਂ ਨੂੰ ਵੀ ਪੂਰਾ ਪੈਸਾ ਵਾਪਸ ਕੀਤਾ ਜਾਵੇਗਾ। ਅਜਿਹੇ ਯਾਤਰੀਆਂ ਨੂੰ ਪੂਰਾ ਰਿਫੰਡ ਪ੍ਰਾਪਤ ਕਰਨ ਦੇ ਲਈ ਟੀ. ਡੀ. ਆਰ. ਫਾਈਲ ਕਰਨੀ ਹੋਵੇਗੀ।
ਲਾਕਡਾਊਨ ਦੇ ਪਹਿਲੇ ਪੜਾਅ ਤੋਂ ਹੀ ਦੇਸ਼ 'ਚ ਸਾਰੀਆਂ ਨਿਯਮਤ ਟਰੇਨਾਂ ਰੱਦ ਹਨ। ਪਹਿਲਾਂ 30 ਜੂਨ ਤੱਕ ਦੇ ਲਈ ਇਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਸੀ ਤੇ ਬਾਅਦ ਵਿਚ ਇਸਦੀ ਮਿਆਦ ਵਧਾ ਕੇ 12 ਅਗਸਤ ਕਰ ਦਿੱਤੀ ਗਈ। ਟਰੇਨਾਂ ਰੱਦ ਹੋਣ ਦੇ ਬਾਵਜੂਦ 14 ਅਪ੍ਰੈਲ ਤੱਕ ਟਿਕਟ ਬੁੱਕ ਕਰਵਾਉਣ ਦੀ ਆਗਿਆ ਦਿੱਤੀ ਗਈ ਸੀ। ਹੁਣ ਰੇਲਵੇ ਨੇ ਉਨ੍ਹਾਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਯਾਤਰੀਆਂ ਨੂੰ ਪੈਸੇ ਵਾਪਸ ਕਰਨ ਦਾ ਫੈਸਲਾ ਕੀਤਾ ਹੈ।
ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 5,257 ਨਵੇਂ ਮਾਮਲੇ, 181 ਮਰੀਜ਼ਾਂ ਦੀ ਮੌਤ
NEXT STORY