ਲਖਨਊ–ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਖੇਤਰ 'ਚ ਇਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਈ ਉਨਾਵ ਦੀ ਜਬਰ-ਜ਼ਨਾਹ ਪੀਡ਼ਤਾ ਦੀ ਹਾਲਤ ਅੱਜ ਭਾਵ ਸ਼ਨੀਵਾਰ ਨੂੰ ਨਾਜ਼ੁਕ ਬਣੀ ਹੋਈ ਸੀ। ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਮੁੱਖ ਚਿਕਿਤਸਾ ਅਧਿਕਾਰੀ ਡਾ. ਐੱਸ. ਐੱਨ. ਸ਼ੰਖਵਾਰ ਨੇ ਦੱਸਿਆ ਕਿ ਕੁੜੀ ਦੀ ਹਾਲਤ ਸਥਿਰ ਹੈ। ਉਸਨੂੰ ਅਜੇ ਵੈਂਟੀਲੇਟਰ ’ਤੇ ਹੀ ਰੱਖਿਆ ਗਿਆ ਹੈ। ਉਸਨੂੰ ਨਮੂਨੀਆ ਹੋ ਗਿਆ ਹੈ ਅਤੇ ਨਾਲ ਹੀ ਹਲਕਾ ਬੁਖਾਰ ਵੀ ਹੈ। ਉਨ੍ਹਾਂ ਦੱਸਿਆ ਕਿ ਕੁੜੀ ਦੇ ਵਕੀਲ ਦੀ ਹਾਲਤ ਵਿਚ ਸੁਧਾਰ ਨਜ਼ਰ ਆ ਰਿਹਾ ਹੈ। ਉਸਦਾ ਵੈਂਟੀਲੇਟਰ ਹਟਾ ਲਿਆ ਗਿਆ ਹੈ।
ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਜ਼ਖ਼ਮੀ ਕੁੜੀ ਦੇ ਚਾਚਾ ਨੂੰ ਸ਼ੁੱਕਰਵਾਰ ਰਾਤ ਰਾਏਬਰੇਲੀ ਦੀ ਜੇਲ ਤੋਂ ਨਵੀਂ ਦਿੱਲੀ ਦੀ ਤਿਹਾੜ ਜੇਲ ਚ ਭੇਜ ਦਿੱਤਾ ਗਿਆ। ਉਸਨੂੰ ਸੀ. ਬੀ. ਆਈ. ਅਤੇ ਸੀ. ਆਰ. ਪੀ. ਐੱਫ. ਦੀ ਨਿਗਰਾਨੀ ਹੇਠ ਸੜਕੀ ਰਸਤੇ ਤਿਹਾੜ ਜੇਲ ਭੇਜਿਆ ਗਿਆ।
ਭਾਰਤੀਆਂ ਨੂੰ ਸ਼ੁੱਧ ਪਾਣੀ ਪੀਣ ਲਈ ਰੋਜ਼ਾਨਾ ਖਰਚਣੇ ਪਿਆ ਕਰਨਗੇ ਕਰੀਬ 400 ਰੁਪਏ
NEXT STORY