ਲਖਨਊ- ਅਯੁੱਧਿਆ 'ਚ ਰਾਮ ਲਾਲਾ (ਭਗਵਾਨ ਰਾਮ) ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਆਬਕਾਰੀ ਮੰਤਰੀ ਨਿਤਿਨ ਅਗਰਵਾਲ ਨੇ ਕਿਹਾ ਕਿ ਅਯੁੱਧਿਆ 'ਚ ਪੰਚਕੋਸੀ ਪਰਿਕਰਮਾ ਮਾਰਗ 'ਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਉਥੇ ਮਨਾਹੀ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਨਿਤਿਨ ਅਗਰਵਾਲ ਨੇ ਵੀਰਵਾਰ ਨੂੰ ਕਿਹਾ ਕਿ ਅਯੁੱਧਿਆ ਇੱਕ ਵੱਡਾ ਤੀਰਥ ਸਥਾਨ ਹੈ ਜਿੱਥੇ ਦੇਸ਼ ਅਤੇ ਦੁਨੀਆ ਭਰ ਦੇ ਲੋਕ ਭਗਵਾਨ ਰਾਮ ਦੇ ਦਰਸ਼ਨ ਕਰਨ ਲਈ ਆਉਂਦੇ ਹਨ।
ਇਹ ਵੀ ਪੜ੍ਹੋ- 'ਤਿਰੰਗੇ ਦੀ ਥੀਮ' 'ਤੇ ਸਜਾਇਆ ਜਾ ਰਿਹੈ ਅਯੁੱਧਿਆ ਹਵਾਈ ਅੱਡਾ, PM ਮੋਦੀ ਦੇ ਸਵਾਗਤ 'ਚ ਲੱਗੇ ਪੋਸਟਰ
ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਯੁੱਧਿਆ ਦੇ ਪੰਚਕੋਸੀ ਪਰਿਕਰਮਾ ਮਾਰਗ 'ਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਰਸਤੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਉਥੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਨੂੰਮਾਨਗੜ੍ਹੀ ਮੰਦਰ ਦੇ ਮਹੰਤ ਰਾਜੂ ਦਾਸ ਮੁਤਾਬਕ ਦੀਵਾਲੀ ਤੋਂ ਬਾਅਦ ਇਕਾਦਸ਼ੀ 'ਤੇ ਪੰਚਕੋਸ਼ੀ ਪਰਿਕਰਮਾ ਕੀਤੀ ਜਾਂਦੀ ਹੈ, ਜਿਸ 'ਚ ਸ਼ਰਧਾਲੂ ਕਰੀਬ 50 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹਨ। ਇਹ ਪਰਿਕਰਮਾ 24 ਘੰਟੇ ਰਹਿੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਸਟਾਗ੍ਰਾਮ 'ਤੇ ਅਮਿਤ ਸ਼ਾਹ ਦੇ ਫੋਲੋਅਰਜ਼ ਦੀ ਗਿਣਤੀ ਇਕ ਕਰੋੜ ਦੇ ਪਾਰ, ਭਾਜਪਾ ਨੇਤਾਵਾਂ ਨੇ ਦੱਸੀ ਪ੍ਰਸ਼ੰਸਕ ਵਧਣ ਦੀ ਵਜ੍ਹਾ
NEXT STORY