ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਟੂੰਡਲਾ ਥਾਣਾ ਖੇਤਰ ਦੇ ਮੁਹੰਮਦਾਬਾਦ ਪਿੰਡ ’ਚ 35 ਸਾਲ ਤੋਂ ਆਪਣੇ ਹੀ ਘਰ ’ਚ ਇਕ ਔਰਤ ਕੈਦੀ ਵਾਂਗ ਰਹਿ ਰਹੀ ਸੀ। ਹਾਥਰਸ ਤੋਂ ਭਾਜਪਾ ਪਾਰਟੀ ਦੀ ਵਿਧਾਇਕ ਅੰਜੁਲਾ ਮਾਹੌਰ ਦੀ ਕੋਸ਼ਿਸ਼ ਸਦਕਾ ਔਰਤ ਨੂੰ ਮੁਕਤ ਕਰਵਾਇਆ ਗਿਆ ਹੈ।
ਮਾਹੌਰ ਨੇ ਐਤਵਾਰ ਨੂੰ ਦੱਸਿਆ ਕਿ ਟੂੰਡਲਾ ਥਾਣਾ ਖੇਤਰ ਦੇ ਮੁਹੰਮਦਾਬਾਦ ਪਿੰਡ ਵਾਸੀ ਸਪਨਾ (53) ਨੂੰ ਲੱਗਭਗ 35 ਸਾਲ ਪਹਿਲਾਂ ਉਸ ਦੇ ਪਿਤਾ ਨੇ ਮਾਨਸਿਕ ਤੌਰ ’ਤੇ ਬੀਮਾਰ ਹੋਣ ਦੇ ਚੱਲਦੇ ਘਰ ’ਚ ਰੌਲਾ-ਰੱਪਾ ਪਾਉਣ ਕਾਰਨ ਇਕ ਛੋਟੇ ਜਿਹੇ ਕਮਰੇ ’ਚ ਜੰਜ਼ੀਰਾਂ ਨਾਲ ਜਕੜ ਕੇ ਬੰਦ ਕਰ ਦਿੱਤਾ ਸੀ। ਉੱਥੇ ਹੀ ਉਸ ਨੂੰ ਰੋਟੀ-ਪਾਣੀ ਦਿੱਤਾ ਜਾਂਦਾ ਸੀ।
ਮਾਹੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਭਗ ਇਕ ਮਹੀਨੇ ਪਹਿਲਾਂ ਇਕ ਸੰਸਥਾ ਜ਼ਰੀਏ ਇਸ ਔਰਤ ਦੀ ਤਰਸਯੋਗ ਹਾਲਤ ਬਾਰੇ ਪਤਾ ਲੱਗਾ। ਵਿਧਾਇਕ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਨੇ ਔਰਤ ਦੇ ਭਰਾਵਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਪਣੀ ਭੈਣ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ। ਭਰਾਵਾਂ ਦੇ ਰਾਜ਼ੀ ਹੋਣ ਮਗਰੋਂ ਔਰਤ ਨੂੰ ਮੁਕਤ ਕਰਵਾ ਕੇ ਆਗਰਾ ਦੇ ਮਾਨਸਿਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ’ਚ ਪੁਲਸ ’ਚ ਕੋਈ ਰਿਪੋਰਟ ਦਰਜ ਨਹੀਂ ਕੀਤੀ ਗਈ।
ਦਿੱਲੀ ਦੇ ਉਪ ਰਾਜਪਾਲ ਨੇ 300 ਤੋਂ ਵੱਧ ਕੰਪਨੀਆਂ ਨੂੰ 24 ਘੰਟੇ ਕੰਮ ਕਰਨ ਦੀ ਦਿੱਤੀ ਮਨਜ਼ੂਰੀ
NEXT STORY