ਦੇਹਰਾਦੂਨ— ਯੂ. ਪੀ. ਦੇ ਮੁੱਖ ਮੰਤਰੀ ਅਦਿੱਤਨਾਥ ਯੋਗੀ ਦੇ ਪਿਤਾ ਆਨੰਦ ਸਿੰਘ ਬਿਸ਼ਟ ਦੀ ਅੱਜ ਸਿਹਤ ਖਰਾਬ ਹੋ ਗਈ। ਡੀਹਾਈਡਰੇਸ਼ਨ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ 'ਚ ਹੁਣ ਕੁੱਝ ਸੁਧਾਰ ਆਇਆ ਹੈ।
ਯੂ. ਪੀ. ਦੇ ਮੁੱਖ ਮੰਤਰੀ ਅਦਿੱਤਨਾਥ ਯੋਗੀ ਦੇ ਪਿਤਾ ਆਨੰਦ ਸਿੰਘ ਜਿਨ੍ਹਾਂ ਦੀ ਉਮਰ 85 ਸਾਲ ਹੈ, ਦੀ ਹਾਲਤ ਵਿਗੜਨ 'ਤੇ ਸੋਮਵਾਰ ਨੂੰ ਕਰੀਬ 5 ਵਜੇ ਹਿਮਾਲਿਅਨ ਜੌਲੀਗ੍ਰਾਂਟ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਲਿਜਾਇਆ ਗਿਆ।
ਜਿਸ ਉਪਰੰਤ ਹਸਪਤਾਲ ਦੇ ਡਾਕਟਰਾਂ ਨੇ ਤੁਰੰਤ ਉਨ੍ਹਾਂ ਦਾ ਇਲਾਜ਼ ਸ਼ੁਰੂ ਕਰ ਦਿੱਤਾ। ਹਸਪਤਾਲ ਦੇ ਸੀਨੀਅਰ ਡਾਕਟਰ ਅਕਰਮ ਦੀ ਦੇਖ-ਰੇਖ 'ਚ ਯੋਗੀ ਦੇ ਪਿਤਾ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਜਨਸਪੰਰਕ ਅਧਿਕਾਰੀ ਕੇ ਸੀ ਜੋਸ਼ੀ ਨੇ ਦੱਸਿਆ ਕਿ ਯੋਗੀ ਦੇ ਪਿਤਾ ਨੂੰ ਹਾਈਡਰੇਸ਼ਨ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਲੂਜ ਮੋਸ਼ਨ ਕਾਰਨ ਉਨ੍ਹਾਂ ਦਾ ਬੀਪੀ ਲੋਅ ਹੋ ਗਿਆ ਹੈ। ਐਮਰਜੈਂਸੀ 'ਚ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਵਿਸ਼ੇਸ਼ ਰੂਮ 'ਚ ਰੱਖਿਆ ਗਿਆ ਹੈ। ਉਨ੍ਹਾਂ ਕੋਲ ਉਨ੍ਹਾਂ ਦੀ ਪਤਨੀ ਸਾਵਿਤਰੀ ਦੇਵੀ ਵੀ ਮੌਜੂਦ ਹੈ। ਹਸਪਤਾਲ ਦੀ ਟੀਮ ਬਹੁਤ ਹੀ ਗੰਭੀਰਤਾ ਨਾਲ ਉਨ੍ਹਾਂ ਦੇ ਇਲਾਜ 'ਚ ਜੁਟੀ ਹੋਈ ਹੈ।
ਕਸ਼ਮੀਰ 'ਚ ਸੈਨਿਕ ਮੁੱਖ ਦਫਤਰ ਨੇੜੇ ਧਮਾਕਾ, ਇਕ ਦੀ ਮੌਤ
NEXT STORY