ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਸਥਿਤ ਆਲ ਇੰਡੀਆ ਮੁਸਲਿਮ ਜਮਾਤ (AIMJ) ਦੇ ਪ੍ਰਧਾਨ ਮੌਲਾਨਾ ਮੁਫਤੀ ਸ਼ਹਾਬੂਦੀਨ ਰਜ਼ਵੀ ਬਰੇਲਵੀ ਨੇ ਇੱਕ ਵਾਰ ਫਿਰ ਭਾਰਤੀ ਮੁਸਲਮਾਨਾਂ ਨੂੰ ਨਵਾਂ ਸਾਲ ਨਾ ਮਨਾਉਣ ਦਾ ਫਤਵਾ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਜਸ਼ਨ ਮਨਾਉਣਾ ਸ਼ਰੀਅਤ ਦੇ ਸਿਧਾਂਤਾਂ ਦੇ ਉਲਟ ਹੈ, ਜੋ ਇਸਲਾਮੀ ਨੈਤਿਕ ਅਤੇ ਕਾਨੂੰਨੀ ਮਾਰਗਦਰਸ਼ਨ ਦਾ ਪ੍ਰਬੰਧ ਹੈ।
ਨਵੇਂ ਸਾਲ ਦੇ ਜਸ਼ਨਾਂ ਨੂੰ ਦੱਸਿਆ 'ਹਰਾਮ'
ਫਤਵੇ 'ਚ ਮੌਲਾਨਾ ਰਜ਼ਵੀ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਗਾਉਣਾ ਅਤੇ ਨੱਚਣਾ ਇਸਲਾਮ ਵਿੱਚ ਪੂਰੀ ਤਰ੍ਹਾਂ 'ਹਰਾਮ' (ਮਨਾਹੀ) ਹਨ। ਉਨ੍ਹਾਂ ਕਿਹਾ ਕਿ 31 ਦਸੰਬਰ ਦੀ ਰਾਤ ਨੂੰ ਹੋਣ ਵਾਲੇ ਜਸ਼ਨਾਂ ਵਿੱਚ ਸ਼ਰਾਬ ਦਾ ਸੇਵਨ, ਹੰਗਾਮਾ, ਗਲਤ ਵਿਵਹਾਰ ਅਤੇ ਹੋਰ ਅਨੈਤਿਕ ਕੰਮ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਇਸਲਾਮ ਸਖ਼ਤ ਮਨਾਹੀ ਕਰਦਾ ਹੈ। ਉਨ੍ਹਾਂ ਮੁਤਾਬਕ ਇਹ ਜਸ਼ਨ ਮੂਲ ਰੂਪ ਵਿੱਚ ਈਸਾਈ ਧਰਮ ਨਾਲ ਜੁੜੇ ਹੋਏ ਹਨ ਅਤੇ ਮੁਸਲਮਾਨਾਂ ਲਈ ਇਨ੍ਹਾਂ ਨੂੰ ਮਨਾਉਣਾ ਵਰਜਿਤ ਹੈ।
ਯੂਰਪੀਅਨ ਸੱਭਿਆਚਾਰ ਦਾ ਵਿਰੋਧ
ਸਰੋਤਾਂ ਅਨੁਸਾਰ, ਮੌਲਾਨਾ ਨੇ ਕਿਹਾ ਕਿ ਜਨਵਰੀ ਤੋਂ ਸ਼ੁਰੂ ਹੋਣ ਵਾਲਾ ਨਵਾਂ ਸਾਲ ਅੰਗਰੇਜ਼ੀ ਕੈਲੰਡਰ ਦਾ ਹਿੱਸਾ ਹੈ, ਜੋ ਕਿ ਯੂਰਪੀਅਨ ਸੱਭਿਆਚਾਰ ਦੀ ਦੇਣ ਹੈ, ਨਾ ਕਿ ਇਸਲਾਮੀ ਜਾਂ ਭਾਰਤੀ ਸੱਭਿਆਚਾਰ ਦੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਰੰਪਰਾ ਨੂੰ ਪਛਾਣਨ। ਉਨ੍ਹਾਂ ਦੱਸਿਆ ਕਿ ਮੁਸਲਮਾਨਾਂ ਲਈ ਨਵਾਂ ਸਾਲ ਮੁਹੱਰਮ ਤੋਂ ਸ਼ੁਰੂ ਹੁੰਦਾ ਹੈ। ਹਿੰਦੂਆਂ ਲਈ ਨਵਾਂ ਸਾਲ ਚੇਤ (Chaitra) ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਮੌਲਾਨਾ ਰਜ਼ਵੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਮੁਸਲਿਮ ਨੌਜਵਾਨ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਸਨੂੰ ਸ਼ਰੀਅਤ ਅਨੁਸਾਰ ਗੁਨਾਹਗਾਰ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ AIMJ ਮੁਖੀ ਨੇ ਪਿਛਲੇ ਸਾਲ ਵੀ ਅਜਿਹਾ ਹੀ ਫਤਵਾ ਜਾਰੀ ਕਰਕੇ ਨੌਜਵਾਨਾਂ ਨੂੰ ਸੁਚੇਤ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਤਨੀ ਦੀ ਮੌਤ ਦੀ ਗੱਲ ਸੁਣ ਪਤੀ ਵੀ ਛੱਡ ਗਿਆ ਦੁਨੀਆ ਪਰ....
NEXT STORY