ਲਖਨਊ (ਵਾਰਤਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਆਤਮ-ਨਿਰਭਰ ਭਾਰਤ ਪ੍ਰਤੀ ਇਕਜੁਟ ਹੋ ਕੇ ਆਪਣੀ ਵਚਨਬੱਧਤਾ ਦੋਹਰਾਉਣ ਦੀ ਅਪੀਲ ਕੀਤੀ ਹੈ। ਯੋਗੀ ਨੇ ਸੋਮਵਾਰ ਨੂੰ ਆਪਣੇ ਵਧਾਈ ਸੰਦੇਸ਼ 'ਚ ਟਵੀਟ ਕੀਤਾ ਅਤੇ ਕਿਹਾ,''76ਵੇਂ ਸੁਤੰਤਰਤਾ ਦਿਹਾੜੇ 'ਤੇ ਸੂਬੇ ਦੇ ਸਾਰੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ। ਅੱਜ ਦੇਸ਼ ਨੇ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਲਏ ਹਨ। ਆਓ ਅਸੀਂ 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਵਿਚ ਇਸ ਸ਼ੁਭ ਮੌਕੇ 'ਤੇ 'ਆਤਮ-ਨਿਰਭਰ ਭਾਰਤ' ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰੀਏ। ਵੰਦੇ ਮਾਤਰਮ।''
ਉਨ੍ਹਾਂ ਸੁਤੰਤਰਤਾ ਸੈਨਾਨੀਆਂ ਨੂੰ ਨਮਨ ਕਰਦੇ ਹੋਏ ਕਿਹਾ,''ਆਜ਼ਾਦੀ ਦਿਹਾੜੇ ਦੇ ਸ਼ੁਭ ਮੌਕੇ 'ਤੇ, ਭਾਰਤ ਮਾਤਾ ਦੇ ਉਨ੍ਹਾਂ ਸਾਰੇ ਜਾਣੇ-ਅਣਜਾਣੇ ਪੁੱਤਰਾਂ ਦੀਆਂ ਪਵਿੱਤਰ ਯਾਦਾਂ ਨੂੰ ਸਲਾਮ, ਜਿਨ੍ਹਾਂ ਨੇ ਦੇਸ਼ ਲਈ ਖ਼ੁਦ ਨੂੰ ਕੁਰਬਾਨ ਕਰ ਦਿੱਤਾ। 'ਇਕ ਭਾਰਤ ਸ੍ਰੇਸ਼ਠ ਭਾਰਤ' ਦੇ ਸੰਕਲਪ ਨੂੰ ਪੂਰਾ ਕਰਨ ਲਈ ਤੁਹਾਡੇ ਸਾਰਿਆਂ ਦਾ ਤਿਆਗ, ਬਲੀਦਾਨ ਤੇ ਸਮਰਪਨ ਸਾਡੇ ਸਾਰਿਆਂ ਲਈ ਮਾਰਗਦਰਸ਼ਕ ਹੈ। ਜੈ ਹਿੰਦ।'' ਦੱਸਣਯੋਗ ਹੈ ਕਿ ਅੱਜ 'ਜਸ਼ਨ-ਏ-ਆਜ਼ਾਦੀ' ਦੇ ਰਾਸ਼ਟਰੀ ਤਿਉਹਾਰ 'ਤੇ ਪੂਰੇ ਦੇਸ਼ 'ਚ ਆਜ਼ਾਦੀ ਪ੍ਰਾਪਤੀ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲਾਲ ਕਿਲ੍ਹੇ ਤੋਂ PM ਮੋਦੀ ਦਾ ਛਲਕਿਆ ਦਰਦ, ਦੇਸ਼ ਵਾਸੀਆਂ ਨੂੰ ਦਿਵਾਏ ਇਹ 5 ‘ਵਚਨ’
NEXT STORY