ਕਾਨਪੁਰ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਸੂਬੇ ਦੇ 16 ਜ਼ਿਲ੍ਹਿਆਂ ਦੇ 59 ਚੋਣ ਖੇਤਰਾਂ ਵਿਚ ਐਤਵਾਰ ਯਾਨੀ ਕਿ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਚਲੇਗੀ। ਇਹ ਸੂਬੇ ਵਿਚ ਚੋਣਾਂ ਦਾ ਤੀਜਾ ਪੜਾਅ ਹੈ। ਸੂਬੇ ਵਿਚ ਕੁੱਲ 7 ਪੜਾਵਾਂ ’ਚ ਵੋਟਿੰਗ ਹੋਵੇਗੀ। ਤੀਜੇ ਪੜਾਅ ’ਚ 2 ਕਰੋੜ 16 ਲੱਖ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਕੁੱਲ 627 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ’ਚੋਂ 97 ਮਹਿਲਾ ਉਮੀਦਵਾਰ ਹਨ।
ਕਾਨਪੁਰ ਮੇਅਰ ਨੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ-
ਓਧਰ ਕਾਨਪੁਰ ’ਚ ਵੋਟਿੰਗ ਦੌਰਾਨ ਮੇਅਰ ਪ੍ਰਮਿਲਾ ਪਾਂਡੇ ਨੇ ਚੋਣ ਕਮਿਸ਼ਨ ਦੇ ਨਿਯਮਾਂ ਨੂੰ ਦਰਕਿਨਾਰ ਕਰਦੇ ਹੋਏ ਵੋਟ ਪਾਉਂਦੇ ਹੋਏ ਤਸਵੀਰ ਵਾਇਰਲ ਕਰ ਦਿੱਤੀ। ਉਨ੍ਹਾਂ ਨੇ ਈ. ਵੀ. ਐੱਮ. ’ਚ ਭਾਜਪਾ ਨੂੰ ਵੋਟ ਪਾਉਣ ਦੀ ਤਸਵੀਰ ਵਾਇਰਲ ਕੀਤੀ ਹੈ। ਤਸਵੀਰ ਵਾਇਰਲ ਹੁੰਦੇ ਹੀ ਚੋਣ ਕਮਿਸ਼ਨ ਨੇ ਇਸ ਨੂੰ ਆਪਣੇ ਧਿਆਨ ’ਚ ਲੈਂਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਮੇਅਰ ਪ੍ਰਮਿਲਾ ਨੇ ਸਿਵਲ ਲਾਈਨਜ਼ ਸਥਿਤ ਹਡਸਨ ਪੋਲਿੰਗ ਸੈਂਟਰ ’ਚ ਵੋਟ ਪਾਉਣ ਗਈ ਸੀ।
ਚੋਣ ਕਮਿਸ਼ਨ ਦੇ ਸਖਤ ਨਿਰਦੇਸ਼ਾਂ ਮੁਤਾਬਕ ਬੂਥ ਅੰਦਰ ਕੋਈ ਮੋਬਾਇਲ ਨਹੀਂ ਲੈ ਕੇ ਜਾ ਸਕਦਾ। ਆਮ ਲੋਕਾਂ ਨੂੰ ਵੀ ਬੂਥ ਅੰਦਰ ਮੋਬਾਇਲ ਲੈ ਕੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਬਾਵਜੂਦ ਇਸ ਦੇ ਮੇਅਰ ਬੂਥ ਅੰਦਰ ਮੋਬਾਇਲ ਲੈ ਕੇ ਗਈ ਅਤੇ ਈ. ਵੀ. ਐੱਮ. ’ਚ ਵੋਟ ਪਾਉਂਦੇ ਹੋਏ ਤਸਵੀਰ ਖਿਚਵਾਈ। ਦਰਅਸਲ ਵੋਟ ਪਾਉਂਦੇ ਹੋਏ ਈ. ਵੀ. ਐੱਮ. ਦੀ ਤਸਵੀਰ ਖਿੱਚਣਾ ਸਖ਼ਤ ਮਨਾ ਹੈ। ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਨੇਹਾ ਸ਼ਰਮਾ ਨੇ ਮੇਅਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਰਾਹੁਲ ਗਾਂਧੀ ਦੀ ਪੰਜਾਬ ਵਾਸੀਆਂ ਨੂੰ ਅਪੀਲ- ਨਿਡਰ ਹੋ ਕੇ ਜਵਾਬ ਦੇਣ ਵਾਲਿਆਂ ਨੂੰ ਦਿਓ ਵੋਟ
NEXT STORY