ਲਖਨਊ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 6ਵੇਂ ਪੜਾਅ ’ਚ 10 ਜ਼ਿਲ੍ਹਿਆਂ ਦੀਆਂ 57 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਇਸ ਪੜਾਅ ’ਚ 66 ਮਹਿਲਾਵਾਂ ਸਮੇਤ 676 ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. ’ਚ ਕੈਦ ਹੋ ਗਈ ਹੈ। ਇਨ੍ਹਾਂ ਚੋਣਾਂ ’ਚ ਸਭ ਤੋਂ ਜ਼ਿਆਦਾ ਹੌਟ ਸੀਟ ਗੋਰਖਪੁਰ ਹੈ, ਜਿੱਥੋਂ ਮੁੱਖ ਮੰਤਰੀ ਯੋਗੀ ਆਦਿੱਤਿਨਾਥ ਤਾਲ ਠੋਕ ਰਹੇ ਹਨ। ਸ਼ਾਮ ਦੇ 5 ਵਜੇ ਤਕ 53.31 ਫ਼ੀਸਦੀ ਲੋਕਾਂ ਨੇ ਵੋਟ ਪਾਈ। ਵੋਟਿੰਗ ਤੈਅ ਸਮੇਂ ਸ਼ਾਮ ਦੇ 6 ਵਜੇ ਤਕ ਸੰਪਨ ਹੋ ਗਈ ਸੀ ਹਾਲਾਂਕਿ ਲਾਈਨਾਂ ’ਚ ਲੱਗੇ ਲੋਕ ਵੋਟ ਪਾ ਰਹੇ ਸਨ।
ਇਹ ਵੀ ਪੜ੍ਹੋ: UP ਚੋਣਾਂ 2022: CM ਯੋਗੀ ਨੇ ਗੋਰਖਪੁਰ ’ਚ ਪਾਈ ਵੋਟ, ਵੋਟਰਾਂ ਨੂੰ ਕੀਤੀ ਖ਼ਾਸ ਅਪੀਲ
ਯੂ. ਪੀ. ਚੋਣਾਂ 2022 ਦੇ 6ਵੇਂ ਪੜਾਅ ਦੌਰਾਨ ਗੋਰਖਪੁਰ, ਅੰਬੇਡਕਰਨਗਰ, ਬਲੀਆ, ਬਲਰਾਮਪੁਰ, ਬਸਤੀ, ਦੇਵਰੀਆ, ਕੁਸ਼ੀਨਗਰ, ਮਹਾਰਾਜਗੰਜ, ਸੰਤਕਬੀਰ ਨਗਰ ਅਤੇ ਸਿਧਾਰਥਨਗਰ 10 ਜ਼ਿਲ੍ਹਿਆਂ ਦੀਆਂ 57 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪਈਆਂ। ਇਸ ਪੜਾਅ ’ਚ 66 ਮਹਿਲਾਵਾਂ ਸਮੇਤ 676 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। 57 ਸੀਟਾਂ ’ਚੋਂ 11 ਸੀਟਾਂ ਅਨੁਸੂਚਿਤ ਜਾਤੀ ਲਈ ਰਿਜ਼ਰਵ ਹਨ। ਸੂਬੇ ਦੀਆਂ 403 ਵਿਧਾਨ ਸਭਾ ਸੀਟਾਂ ’ਤੇ 7 ਪੜਾਵਾਂ ’ਚ ਚੋਣਾਂ ਪ੍ਰਸਤਾਵਿਤ ਹਨ। ਹੁਣ ਤੱਕ 5 ਪੜਾਵਾਂ ’ਚ 292 ਸੀਟਾਂ ’ਤੇ ਵੋਟਾਂ ਪੈ ਚੁੱਕੀਆਂ ਹਨ। ਆਖਰੀ ਪੜਾਅ 7 ਮਾਰਚ ਨੂੰ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ: UP ਚੋਣਾਂ 2022: 6ਵੇਂ ਪੜਾਅ ਲਈ ਵੋਟਿੰਗ ਜਾਰੀ, CM ਯੋਗੀ ਸਮੇਤ 676 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ
ਜਾਣੋ ਵਿਧਾਨ ਸਭਾ ਖੇਤਰ 5 ਵਜੇ ਤਕ ਦੀ ਵੋਟ ਫ਼ੀਸਦੀ
ਵਿਧਾਨ ਸਭਾ ਖੇਤਰ |
5 ਵਜੇ ਤਕ ਦੀ ਵੋਟ ਫ਼ੀਸਦੀ |
ਅੰਬੇਡਕਰਨਗਰ |
58.49% |
ਬਲਰਾਮਪੁਰ |
48.41% |
ਸਿਧਾਰਥਨਗਰ |
49.83% |
ਬਸਤੀ |
55.49% |
ਸੰਤਕਬੀਰ ਨਗਰ |
51.14% |
ਮਹਾਰਾਜਗੰਜ |
57.38% |
ਗੋਰਖਪੁਰ |
53.90% |
ਕੁਸ਼ੀਨਗਰ |
55.01% |
ਦੇਵਰੀਆ |
51.51% |
ਬਲੀਆ |
51.74% |
ਕੁੱਲ ਔਸਤਨ ਵੋਟਿੰਗ- 53.31 ਫ਼ੀਸਦੀ
ਦੱਸ ਦੇਈਏ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ 10 ਜ਼ਿਲ੍ਹਿਆਂ ’ਚ ਔਸਤਨ 56.52 ਫੀਸਦੀ ਵੋਟਾਂ ਪਈਆਂ ਸਨ, ਜਦਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ 55.19 ਫੀਸਦੀ ਸੀ। ਹੁਣ ਤਕ ਹੋਈਆਂ 5 ਪੜਾਵਾਂ ਦੀਆਂ ਚੋਣਾਂ ਵਿਚ ਵੋਟ ਫ਼ੀਸਦੀ 2017 ਦੇ ਮੁਕਾਬਲੇ ਘੱਟ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ ਸੀਟਾਂ 'ਚੋਂ ਇਕੱਲੇ ਭਾਜਪਾ ਨੂੰ 46 ਸੀਟਾਂ ਮਿਲੀਆਂ ਸਨ, ਜਦਕਿ ਸਮਾਜਵਾਦੀ ਪਾਰਟੀ (ਸਪਾ) ਨੂੰ ਸਿਰਫ਼ 3 ਸੀਟਾਂ 'ਤੇ ਹੀ ਸੰਤੋਖ ਕਰਨਾ ਪਿਆ ਸੀ, ਜਦਕਿ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 4 ਅਤੇ ਕਾਂਗਰਸ ਨੂੰ 1 ਸੀਟਾਂ ਮਿਲੀਆਂ ਸਨ।
ਰੂਸ ਤੇ ਯੂਕ੍ਰੇਨ ਸੰਕਟ ਨਾਲ ਲਗਭਗ 1 ਲੱਖ ਪੇਸ਼ੇਵਰਾਂ ’ਤੇ ਸੰਕਟ, ਭਾਰਤ ਵੱਲ ਕਰ ਸਕਦੈ ਰੁਖ਼
NEXT STORY