ਲਖਨਊ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 6ਵੇਂ ਪੜਾਅ ਤਹਿਤ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਉਮੀਦਵਾਰੀ ਵਾਲੇ ਗੋਰਖਪੁਰ ਸਮੇਤ 57 ਵਿਧਾਨ ਸਭਾ ਖੇਤਰਾਂ ’ਚ ਵੋਟਿੰਗ ਵੀਰਵਾਰ ਯਾਨੀ ਕਿ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁੱਕਲਾ ਨੇ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਇਸ ਪੜਾਅ ’ਚ 2 ਕਰੋੜ 14 ਲੱਖ ਤੋਂ ਵਧੇਰੇ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।
ਯੂ. ਪੀ. ਚੋਣਾਂ 2022 ਦੇ 6ਵੇਂ ਪੜਾਅ ਦੌਰਾਨ ਗੋਰਖਪੁਰ, ਅੰਬੇਡਕਰਨਗਰ, ਬਲੀਆ, ਬਲਰਾਮਪੁਰ, ਬਸਤੀ, ਦੇਵਰੀਆ, ਕੁਸ਼ੀਨਗਰ, ਮਹਾਰਾਜਗੰਜ, ਸੰਤਕਬੀਰ ਨਗਰ ਅਤੇ ਸਿਧਾਰਥਨਗਰ 10 ਜ਼ਿਲ੍ਹਿਆਂ ਦੀਆਂ 57 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ। ਇਸ ਪੜਾਅ ’ਚ 66 ਮਹਿਲਾਵਾਂ ਸਮੇਤ 676 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। 57 ਸੀਟਾਂ ’ਚੋਂ 11 ਸੀਟਾਂ ਅਨੁਸੂਚਿਤ ਜਾਤੀ ਲਈ ਰਿਜ਼ਰਵ ਹਨ। ਸੂਬੇ ਦੀਆਂ 403 ਵਿਧਾਨ ਸਭਾ ਸੀਟਾਂ ’ਤੇ 7 ਪੜਾਵਾਂ ’ਚ ਚੋਣਾਂ ਪ੍ਰਸਤਾਵਿਤ ਹਨ। ਹੁਣ ਤੱਕ 5 ਪੜਾਵਾਂ ’ਚ 292 ਸੀਟਾਂ ’ਤੇ ਵੋਟਾਂ ਪੈ ਚੁੱਕੀਆਂ ਹਨ। ਆਖਰੀ ਪੜਾਅ 7 ਮਾਰਚ ਨੂੰ ਹੋਣਾ ਬਾਕੀ ਹੈ।
ਇਸ ਪੜਾਅ ’ਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਯੋਗੀ ਆਦਿੱਤਿਆਨਾਥ ਦੇ ਚੋਣ ਖੇਤਰ ਗੋਰਖਪੁਰ ’ਚ ਵੀ ਵੋਟਿੰਗ ਹੋਵੇਗੀ, ਜਿੱਥੇ ਉਨ੍ਹਾਂ ਦੇ ਮੁਕਾਬਲੇ ਸਮਾਜਵਾਦੀ ਪਾਰਟੀ ਤੋਂ ਸੁਭਾਵਤੀ ਸ਼ੁਕਲਾ ਅਤੇ ਆਜ਼ਾਦ ਸਮਾਜ ਪਾਰਟੀ ਦੇਪ੍ਰਧਾਨ ਚੰਦਰਸ਼ੇਖਰ ਆਜ਼ਾਦ ਸਮੇਤ ਕਈ ਉਮੀਦਵਾਰ ਚੋਣ ਮੈਦਾਨ ’ਚ ਹਨ। 6ਵੇਂ ਪੜਾਅ ਦੇ ਵਿਧਾਨ ਸਭਾ ਖੇਤਰਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਸਮੇਤ ਕਈ ਸਟਾਰ ਪ੍ਰਚਾਰਕ ਚੋਣ ਪ੍ਰਚਾਰ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਇਨ੍ਹਾਂ 57 ਸੀਟਾਂ ’ਚੋਂ 46 ਸੀਟਾਂ ਭਾਜਪਾ ਅਤੇ 2 ਸੀਟਾਂ ਉਸ ਦੇ ਸਹਿਯੋਗੀ ਦਲਾਂ- ਆਪਣਾ ਦਲ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨੇ ਜਿੱਤੀ ਸੀ। ਹਾਲਾਂਕਿ ਇਸ ਵਾਰ ਸੁਹੇਲਦੇਵ ਭਾਰਤੀ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਨਾਲ ਗਠਜੋੜ ਕਰ ਕੇ ਚੋਣ ਲੜ ਰਹੀ ਹੈ।
ਯੂਕ੍ਰੇਨ ਸੰਕਟ 'ਤੇ PM ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ
NEXT STORY