ਆਜ਼ਮਗੜ੍ਹ (ਵਾਰਤਾ)— ਉੱਤਰ ਪ੍ਰਦੇਸ਼ 'ਚ ਆਜ਼ਮਗੜ੍ਹ ਦੇ ਮੁਬਾਰਕਪੁਰ 'ਚ ਤਬਲੀਗੀ ਜਮਾਤ ਦੇ ਸੰਪਰਕ 'ਚ ਆਏ ਇਕ ਹੀ ਪਰਿਵਾਰ ਦੇ 6 ਮੈਂਬਰਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜ਼ਿਲਾ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਪੂਰੇ ਕਸਬੇ ਨੂੰ ਸੀਲ ਕਰ ਦਿੱਤਾ ਹੈ। ਕਸਬੇ ਨੂੰ ਸੈਨੇਟਾਈਜ਼ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਤੋਂ ਜਾਰੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁਬਾਰਕਪੁਰ ਕਸਬੇ 'ਚ ਅੱਜ ਦੋ ਲੋਕ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਇੱਥੇ ਪੀੜਤਾਂ ਦੀ ਗਿਣਤੀ 6 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਮੁਬਾਰਕਪੁਰ 'ਚ 3 ਅਪ੍ਰੈਲ ਨੂੰ 3 ਜਮਾਤੀਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਦੇ ਸੰਪਰਕ ਵਿਚ ਆਉਣ ਤੋਂ ਨਯਾਪੁਰ ਸਿਕਠੀ ਮੁਹੱਲੇ ਦਾ ਇਕ 65 ਸਾਲਾ ਬਜ਼ੁਰਗ ਵੀ ਪੀੜਤ ਹੋ ਗਿਆ ਸੀ। ਸ਼ਨੀਵਾਰ ਸ਼ਾਮ ਨੂੰ ਪ੍ਰਸ਼ਾਸਨ ਨੇ ਇਸ ਮੁਹੱਲੇ ਨੂੰ ਹਾਟ ਸਪਾਟ ਖੇਤਰ ਐਲਾਨ ਕਰ ਦਿੱਤਾ ਅਤੇ ਘਰਾਂ 'ਚੋਂ ਬਾਹਰ ਨਿਕਲਣ ਵਾਲਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ।
65 ਸਾਲਾ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਕੁਆਰੰਟਾਈਨ ਵੀ ਕੀਤਾ ਗਿਆ ਸੀ, ਜਿਨ੍ਹਾਂ ਦੇ ਸੈਂਪਲ ਜਾਂਚ ਲਈ ਲਖਨਊ ਭੇਜੇ ਗਏ ਹਨ। ਜ਼ਿਲੇ 'ਚ ਕੁੱਲ 130 ਸ਼ੱਕੀ ਕੋਰੋਨਾ ਮਰੀਜ਼ਾਂ ਦੀ ਪਛਾਣ ਹੋਈ ਹੈ ਅਤੇ ਸਾਰਿਆਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਇਨ੍ਹਾਂ 'ਚੋਂ 101 ਦੀ ਰਿਪੋਰਟ ਆਈ ਹੈ, ਜਿਸ 'ਚ 95 ਨੈਗੇਟਿਵ ਅਤੇ 6 ਪਾਜ਼ੀਟਿਵ ਹਨ। 29 ਲੋਕਾਂ ਦੀ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ।
ਲਾਕਡਾਊਨ ਦੀ ਉਲੰਘਣਾ ਕਰ ਵਿਆਹ ਕਰਨ ਜਾ ਰਿਹਾ ਸੀ ਲਾੜਾ, 11 ਲੋਕ ਗ੍ਰਿਫਤਾਰ
NEXT STORY