ਬਲਰਾਮਪੁਰ— ਉੱਤਰ ਪ੍ਰਦੇਸ਼ ਦੇ ਬਲਰਾਮਪੁਰ ’ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਲਰਾਮਪੁਰ ਜ਼ਿਲ੍ਹੇ ’ਚ ਰਾਪਤੀ ਨਦੀ ’ਚ ਕੋਵਿਡ ਪੀੜਤ ਇਕ ਵਿਅਕਤੀ ਦੀ ਲਾਸ਼ ਸੁੱਟਣ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਬਾਬਤ ਨਗਰ ਕੋਤਵਾਲੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਮੁੱਖ ਮੈਡੀਕਲ ਅਧਿਕਾਰੀ (ਸੀ. ਐੱਮ. ਓ.) ਡਾ. ਵਿਜੇ ਬਹਾਦਰ ਸਿੰਘ ਨੇ ਐਤਵਾਰ ਯਾਨੀ ਕਿ ਅੱਜ ਦੱਸਿਆ ਕਿ ਰਾਪਤੀ ਨਦੀ ’ਚ ਸੁੱਟੀ ਗਈ ਲਾਸ਼ ਸਿਧਾਰਥਨਗਰ ਜ਼ਿਲ੍ਹੇ ਦੇ ਸ਼ੋਹਰਤਗੜ੍ਹ ਦੇ ਰਹਿਣ ਵਾਲੇ ਪ੍ਰੇਮਨਾਥ ਮਿਸ਼ਰਾ ਦੀ ਹੈ।
ਇਹ ਵੀ ਪੜ੍ਹੋ– ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਮਿਲੇਗੀ ਭਾਰਤ ਦੀ ਨਾਗਰਿਕਤਾ, ਕੇਂਦਰ ਨੇ ਚੁੱਕਿਆ ਵੱਡਾ ਕਦਮ
ਸੀ. ਐੱਮ. ਓ. ਨੇ ਦੱਸਿਆ ਕਿ 25 ਮਈ ਨੂੰ ਕੋਰੋਨਾ ਪੀੜਤ ਹੋਣ ’ਤੇ ਪੇ੍ਰਮਨਾਥ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਅਤੇ 28 ਮਈ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਕੋਰੋਨਾ ਪੀੜਤ ਹੋਣ ’ਤੇ ਪਰਿਵਾਰ ਵਾਲੇ ਬੀਤੀ 25 ਮਈ ਨੂੰ ਉਨ੍ਹਾਂ ਨੂੰ ਬਲਰਾਮਪੁਰ ’ਚ ਸਥਿਤ ਕੋਵਿਡ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿੱਥੇ ਇਲਾਜ ਦੌਰਾਨ ਸ਼ੁੱਕਰਵਾਰ ਯਾਨੀ ਕਿ 28 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ। ਸਿਹਤ ਕਾਮਿਆਂ ਨੇ ਕੋਵਿਡ ਪੋ੍ਰੋਟੋਕਾਲ ਤਹਿਤ ਲਾਸ਼ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਪਰ ਪਰਿਵਾਰ ਨੇ ਲਾਸ਼ ਦਾ ਸਸਕਾਰ ਕਰਨ ਦੀ ਬਜਾਏ ਲੁਕ-ਛਿਪ ਕੇ ਬਲਰਾਮਪੁਰ ਦੇਹਾਤ ਖੇਤਰ ’ਚ ਵਹਿ ਰਹੀ ਰਾਪਤੀ ਨਦੀ ਵਿਚ ਸੁੱਟ ਦਿੱਤੀ।
ਇਹ ਵੀ ਪੜ੍ਹੋ– ਹੱਸਦੇ-ਖੇਡਦੇ ਪਰਿਵਾਰ ’ਤੇ ‘ਕੋਰੋਨਾ’ ਦਾ ਗ੍ਰਹਿਣ, 25 ਦਿਨ ’ਚ ਤਿੰਨ ਸਕੇ ਭਰਾਵਾਂ ਸਮੇਤ ਮਾਂ ਨੇ ਤੋੜਿਆ ਦਮ
ਵਾਇਰਲ ਵੀਡੀਓ ਵਿਚ ਲਾਸ਼ ਨੂੰ ਰਾਪਤੀ ਨਦੀ ਵਿਚ ਸੁੱਟਦੇ ਹੋਏ ਵੇਖਿਆ ਗਿਆ ਅਤੇ ਇਸ ਸਬੰਧ ਵਿਚ ਕੋਤਵਾਲੀ ਵਿਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਾਇਰਲ ਵੀਡੀਓ ਦੋ ਨੌਜਵਾਨ ਲਾਸ਼ ਨੂੰ ਪੁਲ ਤੋਂ ਰਾਪਤੀ ਨਦੀ ’ਚ ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਲਾਸ਼ ਸੁੱਟਣ ਵਾਲੇ ਦੋਹਾਂ ਨੌਜਵਾਨਾਂ ’ਚੋਂ ਇਕ ਪੀ. ਪੀ. ਈ. ਕਿੱਟ ਪਹਿਨੇ ਹੋਏ ਨਜ਼ਰ ਆ ਰਿਹਾ ਹੈ। ਇਹ ਘਟਨਾ ਕੋਤਵਾਲੀ ਨਗਰ ਖੇਤਰ ਦੇ ਰਾਪਤੀ ਨਦੀ ’ਚ ਬਣੇ ਸਿਸਈ ਘਾਟ ਪੁਲ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ– ਪੁਲਵਾਮਾ ਹਮਲੇ ’ਚ ਸ਼ਹੀਦ ਫ਼ੌਜੀ ਦੀ ਪਤਨੀ ਦੇ ਜਜ਼ਬੇ ਨੂੰ ਸਲਾਮ, ਨਿਕਿਤਾ ਕੌਲ ਭਾਰਤੀ ਫ਼ੌਜ ’ਚ ਹੋਈ ਸ਼ਾਮਲ
ਕੋਰੋਨਾ ਆਫ਼ਤ ’ਚ ਵੀ ਕਿਸਾਨਾਂ ਨੇ ਤਰੱਕੀ ਕੀਤੀ, ਅੱਗੇ ਵਧੇ: ਨਰਿੰਦਰ ਮੋਦੀ
NEXT STORY