ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਇਕ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲਿਆਂ ਨੇ ਉਸ ਦੇ ਸਹੁਰੇ ਵਾਲਿਆਂ 'ਤੇ ਦਾਜ 'ਚ 4 ਪਹੀਆਂ ਗੱਡੀ ਨਾ ਦੇਣ 'ਤੇ ਦਾਜ ਹੱਤਿਆ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਮੁਤਾਬਕ ਮਾਮਲਾ ਕੋਤਵਾਲੀ ਨਗਰ ਦੇ ਪੰਚੋਪੀਰਨ ਕਸਬੇ ਦਾ ਹੈ, ਜਿੱਥੇ ਨਵੀਂ ਵਿਆਹੀ ਰੂਬੀ ਬਾਨੋ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ- ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ, ਵੀਡੀਓ ਵਾਇਰਲ ਹੁੰਦੇ ਹੀ ਹੋਇਆ 31 ਹਜ਼ਾਰ ਰੁਪਏ ਦਾ ਚਲਾਨ
ਪੁਲਸ ਮੁਤਾਬਕ ਕੁੜਵਾਰ ਥਾਣਾ ਖੇਤਰ ਦੇ ਗੰਜੇਹੜੀ ਪਿੰਡ ਵਾਸੀ ਮ੍ਰਿਤਕਾ ਦੇ ਚਾਚਾ ਇਜ਼ਹਾਰ ਖਾਨ ਨੇ ਦੱਸਿਆ ਕਿ 20 ਅਕਤੂਬਰ 2022 ਨੂੰ 24 ਸਾਲਾ ਰੂਬੀ ਦਾ ਵਿਆਹ ਪੰਚੋਪੀਰਨ ਕਸਬੇ ਦੇ ਰਹਿਣ ਵਾਲੇ ਮੁਹੰਮਦ ਸੈਫ਼ ਅਹਿਮਦ ਨਾਲ ਹੋਇਆ ਸੀ। ਖਾਨ ਨੇ ਦੋਸ਼ ਲਾਇਆ ਕਿ ਵਿਆਹ ਮਗਰੋਂ ਸੈਫ ਅਤੇ ਉਸ ਦੇ ਪਿਤਾ ਇੰਤਜ਼ਾਰ ਅਹਿਮਦ ਗੱਡੀ ਦੀ ਮੰਗ ਨੂੰ ਲੈ ਕੇ ਰੂਬੀ ਨਾਲ ਆਏ ਦਿਨ ਕੁੱਟਮਾਰ ਕਰਦੇ ਸਨ।
ਇਹ ਵੀ ਪੜ੍ਹੋ- ਰਾਮ ਰਹੀਮ ਨੂੰ ਮੁੜ ਮਿਲੀ 40 ਦਿਨ ਦੀ ਪੈਰੋਲ, ਸਵਾਤੀ ਮਾਲੀਵਾਲ ਬੋਲੀ- 'ਬੇਸ਼ਰਮੀ ਦੀ ਹੱਦ ਪਾਰ ਹੋ ਗਈ'
ਕੋਤਵਾਲੀ ਨਗਰ ਦੇ SHO ਰਾਮ ਆਸ਼ੀਸ਼ ਉਪਾਧਿਆਏ ਮੁਤਾਬਕ ਮ੍ਰਿਤਕਾ ਦੇ ਸਹੁਰੇ ਵਾਲਿਆਂ ਦਾ ਕਹਿਣਾ ਹੈ ਕਿ ਰੂਬੀ ਰਾਤ ਨੂੰ ਸੁੱਤੀ ਹੋਈ ਸੀ, ਤਾਂ ਉਹ ਮੰਜੀ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਸਰੀਰ 'ਤੇ ਸੱਟ ਦੇ ਵੀ ਨਿਸ਼ਾਨ ਪਾਏ ਗਏ ਹਨ। SHO ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਮਗਰੋਂ ਹੀ ਪਤਾ ਲੱਗੇਗਾ ਕਿ ਮੌਤ ਕਿਸ ਵਜ੍ਹਾਂ ਨਾਲ ਹੋਈ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
J&K ਦੇ ਕਠੂਆ ਤੋਂ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ', ਸਖ਼ਤ ਸੁਰੱਖਿਆ 'ਚ ਚੱਲ ਰਹੇ ਰਾਹੁਲ ਗਾਂਧੀ
NEXT STORY