ਲਖਨਊ - ਉੱਤਰ ਪ੍ਰਦੇਸ਼ ਵਿੱਚ ਵੱਧਦੇ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਸੀ.ਐੱਮ. ਯੋਗੀ ਆਦਿਤਿਅਨਾਥ ਨੇ ਵੱਡਾ ਕਦਮ ਚੁੱਕਿਆ। ਸੀ.ਐੱਮ. ਯੋਗੀ ਨੇ ਆਪਣੇ ਰਾਜ ਦੇ ਜਹਾਜ਼ ਨੂੰ ਭੇਜ ਕੇ ਗੁਜਰਾਤ ਦੇ ਅਹਿਮਦਾਬਾਦ ਤੋਂ ਰੇਮਡੇਸਿਵਿਰ ਦੀਆਂ 25,000 ਡੋਜ਼ ਮੰਗਾਈਆਂ ਹਨ। ਨਾਲ ਹੀ ਸੀ.ਐੱਮ. ਯੋਗੀ ਨੇ ਪ੍ਰਦੇਸ਼ ਵਿੱਚ ਰੇਮਡੇਸਿਵਿਰ ਇੰਜੈਕਸ਼ਨ ਦੀ ਉਪਲਬੱਧਤਾ ਹੋਰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਸਿਹਤ ਵਿਭਾਗ ਤੋਂ ਰਿਪੋਰਟ ਵੀ ਤਲਬ ਕੀਤੀ ਹੈ।
ਸੀ.ਐੱਮ. ਯੋਗੀ ਨੇ ਤੀਜੀ ਵਾਰ ਸਟੇਟ ਪਲੇਨ ਨੂੰ ਲੋਕਾਂ ਦੇ ਜੀਵਨ ਨੂੰ ਬਚਾਉਣ ਵਿੱਚ ਕੰਮ ਆਉਣ ਵਾਲੀ ਦਵਾਈ ਲਿਆਉਣ ਲਈ ਅਹਿਮਦਾਬਾਦ ਭੇਜਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਸਾਲ 9 ਜੂਨ ਨੂੰ ਟਰੂਨੇਟ ਮਸ਼ੀਨਾਂ ਮੰਗਵਾਉਣ ਲਈ ਸਟੇਟ ਪਲੇਨ ਨੂੰ ਗੋਆ ਭੇਜਿਆ ਸੀ। 7 ਅਪ੍ਰੈਲ ਨੂੰ ਬੈਂਗਲੁਰੂ ਤੋਂ ਰਾਜ ਦੇ ਜਹਾਜ਼ ਭੇਜ ਕੇ ਮੈਡੀਕਲ ਉਪਕਰਣ ਮੰਗਵਾਏ ਸਨ।
ਸੀ.ਐੱਮ. ਯੋਗੀ ਨੇ ਸਿਹਤ ਵਿਭਾਗ ਨੂੰ ਨਿਰਦੇਸ਼ਤ ਕੀਤਾ ਹੈ ਕਿ ਬਾਜ਼ਾਰ ਵਿੱਚ ਨਿਰਧਾਰਤ ਦਰਾਂ 'ਤੇ ਰੇਮਡੇਸਿਵਿਰ ਇੰਜੇਕਸ਼ਨ ਲੋਕਾਂ ਨੂੰ ਮਿਲੇ, ਇਸ ਨੂੰ ਯਕੀਨੀ ਕੀਤਾ ਜਾਵੇ। ਉਨ੍ਹਾਂ ਕਿਹਾ ਹੈ ਕਿ ਰਾਜ ਵਿੱਚ ਕੋਰੋਨਾ ਦੇ ਇਲਾਜ ਵਿੱਚ ਕੰਮ ਆਉਣ ਵਾਲੀਆਂ ਹੋਰ ਦਵਾਈਆਂ ਦੀ ਕਮੀ ਨਾ ਹੋਣ ਸਕੇ। ਸੀ.ਐੱਮ. ਯੋਗੀ ਦੇ ਨਿਰਦੇਸ਼ 'ਤੇ ਰੇਮਡੇਸਿਵਿਰ ਇੰਜੈਕਸ਼ਨ ਸਮੇਤ ਕੋਰੋਨਾ ਦੇ ਇਲਾਜ ਵਿੱਚ ਵਰਤੋਂ ਕੀਤੀਆਂ ਜਾ ਰਹੀਆਂ ਅੱਠ ਦਵਾਈਆਂ ਦੀ ਉਪਲਬੱਧਤਾ 'ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ ਦੇ ਤਹਿਤ ਰਾਜ ਦੇ ਹਰ ਜ਼ਿਲ੍ਹੇ ਵਿੱਚ ਰੇਮਡੇਸਿਵਿਰ, ਆਈਵਰਮੈਕਟਿਨ, ਪੈਰਾਸਿਟਾਮੋਲ , ਡਾਕਸਿਸਾਈਕਲਿਨ, ਐਜਿਥਰੋਮਾਇਸਿਨ, ਵਿਟਾਮਿਨ ਸੀ, ਜਿੰਕ ਟੈਬਲੇਟ, ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਡੀ 3 ਦੀ ਉਪਲਬੱਧਤਾ ਯਕੀਨੀ ਕੀਤੀ ਗਈ ਹੈ।
ਇਸ ਸੂਬੇ 'ਚ 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ
NEXT STORY