ਨਵੀਂ ਦਿੱਲੀ-ਸੈਕੰਡਰੀ ਸਿੱਖਿਆ ਵਿਭਾਗ 'ਚ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਸੈਕੰਡਰੀ ਸਿੱਖਿਆ ਵਿਭਾਗ 'ਚ ਚਪੜਾਸੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜਿਸ ਲਈ ਅਰਜ਼ੀ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਪਰ ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ ਨੇੜੇ ਹੈ। ਉਮੀਦਵਾਰ ਉੱਤਰ ਪ੍ਰਦੇਸ਼ ਰੋਜ਼ਗਾਰ ਸੰਗਮ ਦੀ ਅਧਿਕਾਰਤ ਵੈੱਬਸਾਈਟ sewayojan.up.nic.in 'ਤੇ ਜਾ ਕੇ 26 ਜੂਨ 2024 ਤੱਕ ਚਪੜਾਸੀ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਆਖਰੀ ਤਾਰੀਖ਼ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਅਹੁਦਿਆਂ ਦਾ ਵੇਰਵਾ-
ਸੈਕੰਡਰੀ ਸਿੱਖਿਆ ਵਿਭਾਗ ਦੀ ਇਸ ਭਰਤੀ ਜ਼ਰੀਏ 171 ਅਹੁਦੇ ਭਰੇ ਜਾਣਗੇ। ਚਪੜਾਸੀ ਦੇ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਯੋਗਤਾ-
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਇਸ ਭਰਤੀ ਲਈ ਬਿਨੈਕਾਰਾਂ ਤੋਂ ਹੋਰ ਕਿਸੇ ਵੀ ਤਰ੍ਹਾਂ ਦਾ ਤਜ਼ਰਬਾ ਨਹੀਂ ਮੰਗਿਆ ਗਿਆ ਹੈ।
ਇੰਝ ਹੋਵੇਗੀ ਚੋਣ
ਚਪੜਾਸੀ ਦੀ ਇਸ ਭਰਤੀ ਵਿਚ ਫਿਲਹਾਲ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਸ ਵਿਚ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਸਿੱਧੇ ਇੰਟਰਵਿਊ ਜ਼ਰੀਏ ਕੀਤਾ ਜਾਵੇਗਾ। ਇੰਟਰਵਿਊ ਵਿਚ ਚੁਣੇ ਗਏ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ-
ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਰੋਜ਼ਗਾਰ ਸੰਗਮ ਦੀ ਅਧਿਕਾਰਤ ਵੈੱਬਸਾਈਟ sewayojan.up.nic.in/ 'ਤੇ ਜਾਓ।
ਇਸ ਤੋਂ ਬਾਅਦ ਸਰਕਾਰੀ ਨੌਕਰੀ ਸੈਕਸ਼ਨ 'ਤੇ ਜਾਓ।
ਇੱਥੇ ਸੈਕੰਡਰੀ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ ਲਿੰਕ 'ਤੇ ਜਾਓ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਸਹਾਰਨਪੁਰ ਵੈਕੈਂਸੀ ਡਿਟੇਲ ਖੁੱਲ੍ਹ ਜਾਵੇਗੀ।
ਹੇਠਾਂ ਇੱਥੇ ਅਪਲਾਈ ਕਰਨ ਲਈ ਲਿੰਕ 'ਤੇ ਕਲਿੱਕ ਕਰੋ।
ਸਾਰੇ ਲੋੜੀਂਦੇ ਵੇਰਵੇ ਭਰਨ ਤੋਂ ਬਾਅਦ, ਜ਼ਰੂਰੀ ਦਸਤਾਵੇਜ਼ ਵੀ ਅਪਲੋਡ ਕਰੋ। ਫਾਰਮ ਦਾ ਅੰਤਿਮ ਪ੍ਰਿੰਟਆਊਟ ਕੱਢ ਕੇ ਰੱਖੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ ਲਿੰਕ 'ਤੇ ਕਲਿੱਕ ਕਰੋ।
ਦਿੱਲੀ ਜਲ ਸੰਕਟ: ਅੱਜ ਦੁਪਹਿਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰੇਗੀ ਕੈਬਨਿਟ ਮੰਤਰੀ ਆਤਿਸ਼ੀ
NEXT STORY