ਨਵੀਂ ਦਿੱਲੀ—ਉਤਰ ਪ੍ਰਦੇਸ਼ ਦੀ ਪੁਲਸ ਕਾਨੂੰਨ-ਵਿਵਸਥਾ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕਰ ਰਹੀ ਹੈ, ਗਲਤੀ ਕਰਨ 'ਤੇ ਸਜ਼ਾ ਯਕੀਨੀ ਮਿਲੇਗੀ, ਉਹ ਚਾਹੇ ਇਨਸਾਨ ਹੋਵੇਂ ਜਾਂ ਜਾਨਵਰ ਜੀ ਹਾਂ.. ਬਿਲਕੁਲ ਸਹੀ ਪੜਿਆ ਤੁਸੀਂ, ਸਜ਼ਾ ਜਾਨਵਰਾਂ ਨੂੰ ਵੀ ਮਿਲੇਗੀ।

ਦਰਅਸਲ ਜਾਲੌਨ ਜ਼ਿਲੇ 'ਚ ਯੋਗੀ ਜੀ ਦੀ ਪੁਲਸ ਨੇ ਕੁਝ ਗੱਧਿਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਹੈ, ਇਨ੍ਹਾਂ ਗੱਧਿਆਂ ਨੇ ਜੇਲ ਦੇ ਬਾਹਰ ਲੱਗੇ ਪੌਦਿਆ ਤੇ ਦਰਖਤਾਂ ਨੂੰ ਨੁਕਸਾਨ ਪਹੁੰਚਣ ਦੀ ਗਲਤੀ ਕੀਤੀ ਸੀ।

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਜੇਲ 'ਚ ਹਰਿਆਲੀ ਲਈ ਪੌਦੇ ਮੰਗਵਾਏ ਗਏ ਸਨ। ਇਨ੍ਹਾਂ ਨੂੰ ਜੇਲ ਦੇ ਅੰਦਰ ਲਗਾਉਣਾ ਸੀ ਪਰ ਬਾਹਰ ਘੁੰਮ ਰਹੇ ਇਨ੍ਹਾਂ ਗੱਧਿਆਂ ਨੇ ਸਾਰੇ ਪੌਦੇ ਖਰਾਬ ਕਰ ਦਿੱਤੇ। ਇਸ 'ਤੇ ਜੇਲਰ ਨੇ ਇਨ੍ਹਾਂ ਗੱਧਿਆਂ ਨੂੰ ਉਰਈ ਜੇਲ 'ਚ ਬੰਦ ਕਰ ਦਿੱਤਾ।
ਖਬਰਾਂ ਮੁਤਾਬਕ ਗੱਧਿਆਂ ਦੇ ਜੇਲ ਜਾਣ 'ਤੇ ਉਸ ਦੇ ਮਾਲਕ ਨੇ ਜੇਲਰ ਤੋਂ ਰਿਹਾਈ ਦੀ ਗੁਹਾਰ ਲਗਾਈ, ਜੋ ਕੰਮ ਨਾ ਆਈ। ਬਾਅਦ 'ਚ ਇਕ ਸਥਾਨਿਕ ਨੇਤਾ ਦੇ ਕਹਿਣ 'ਤੇ ਚਾਰ ਦਿਨ ਬਾਅਦ ਇਨ੍ਹਾਂ ਗੱਧਿਆਂ ਨੂੰ ਛੱਡ ਦਿੱਤਾ ਗਿਆ। ਗੱਧਿਆਂ ਦੇ ਜੇਲ ਤੋਂ ਬਾਹਰ ਆਉਂਦੇ ਦੇਖ ਉੱਥੇ ਮੌਜੂਦ ਲੋਕ ਵੀ ਹੈਰਾਨ ਹੋ ਗਏ।
ਪਾਕਿਸਤਾਨੀ ਫੌਜ ਨੇ ਝੰਗੜ ਸੈਕਟਰ 'ਚ ਕੀਤੀ ਗੋਲੀਬਾਰੀ
NEXT STORY