ਆਗਰਾ (ਇੰਟ.) ਆਗਰਾ ਪੁਲਸ ਲਾਈਨ ’ਚ ਇਕ ਬਿੱਲੀ ਤੇ ਉਸ ਦੇ ਬਲੂੰਗੜਿਆਂ ਦੀ ਸੁਰੱਖਿਆ ਲਈ 4 ਹੋਮਗਾਰਡਾਂ ਦੀ ਡਿਊਟੀ ਲਾ ਦਿੱਤੀ ਗਈ। ਸ਼ਿਫਟ ਇੰਚਾਰਜ ਕਾਂਸਟੇਬਲ ਨੇ ਦੱਸਿਆ ਕਿ ਇਹ ਬਿੱਲੀ ਐੱਸ. ਪੀ. ਟ੍ਰੈਫਿਕ ਦੀ ਹੈ ਅਤੇ ਇਸ ਦੀ ਠੀਕ ਤਰ੍ਹਾਂ ਦੇਖਭਾਲ ਕਰਨੀ ਜ਼ਰੂਰੀ ਹੈ। ਹੋਮਗਾਰਡਾਂ ਨੂੰ ਹਦਾਇਤ ਕੀਤੀ ਗਈ ਕਿ ਬਿੱਲੀ ਨੂੰ ਦੁੱਧ-ਰੋਟੀ ਦਿੰਦੇ ਰਹੋ ਅਤੇ ਕੁੱਤਿਆਂ ਤੋਂ ਬਚਾਓ, ਨਹੀਂ ਤਾਂ ਕਾਰਵਾਈ ਹੋ ਸਕਦੀ ਹੈ।
ਲੱਗਭਗ 12 ਘੰਟੇ ਦੀ ਡਿਊਟੀ ਤੋਂ ਬਾਅਦ ਪਤਾ ਲੱਗਾ ਕਿ ਬਿੱਲੀ ਅਫਸਰ ਦੀ ਨਹੀਂ ਹੈ। ਮਾਮਲਾ ਵਾਇਰਲ ਹੋਣ ’ਤੇ ਟ੍ਰੈਫਿਕ ਪੁਲਸ ਦੀ ਮੀਡੀਆ ਸੈੱਲ ਨੇ ਸਫਾਈ ਦਿੱਤੀ ਕਿ ਇਹ ਅਫਵਾਹ ਹੈ। ਬਿੱਲੀ ਪਾਲਤੂ ਨਹੀਂ ਹੈ, ਸਿਰਫ ਉਸ ਨੂੰ ਨੁਕਸਾਨ ਤੋਂ ਬਚਾਉਣ ਲਈ ਕਿਹਾ ਗਿਆ ਸੀ। ਹੋਮਗਾਰਡਾਂ ਨੇ ਇਤਰਾਜ਼ ਕੀਤਾ ਕਿ ਉਨ੍ਹਾਂ ਦੀ ਤਾਇਨਾਤੀ ਸੁਰੱਖਿਆ ਕਾਰਜਾਂ ਲਈ ਹੋਈ ਹੈ, ਨਾ ਕਿ ਜਾਨਵਰਾਂ ਦੀ ਦੇਖਭਾਲ ਲਈ।
ਭਾਰਤ ਅਮਰੀਕਾ ਤੋਂ ਨਹੀਂ ਖਰੀਦੇਗਾ F-35 ਜੈੱਟ ਲੜਾਕੂ ਜਹਾਜ਼! bloomberg ਦੀ ਰਿਪੋਰਟ 'ਚ ਦਾਅਵਾ
NEXT STORY