ਭਾਗਲਪੁਰ (ਵਾਰਤਾ) : ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਗੋਪਾਲਪੁਰ ਥਾਣਾ ਖੇਤਰ 'ਚ ਅੱਜ ਇੱਕ ਨੌਜਵਾਨ ਨੇ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਪੁਲਸ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ।
ਨਵਗਾਛੀਆ ਦੀ ਪੁਲਸ ਸੁਪਰਡੈਂਟ ਪ੍ਰੇਰਨਾ ਕੁਮਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਇਸ ਖੇਤਰ ਦੇ ਤਿੰਟੰਗਾ ਪਿੰਡ ਦੇ ਬਾਲੂ ਟੋਲਾ ਵਿੱਚ ਇੱਕ ਨੌਜਵਾਨ ਪ੍ਰਕਾਸ਼ ਮੰਡਲ ਇੱਕ ਔਰਤ ਦੇ ਘਰ ਉਸਦਾ ਮੋਬਾਈਲ ਨੰਬਰ ਮੰਗਣ ਆਇਆ। ਨੰਬਰ ਨਾ ਮਿਲਣ ਤੋਂ ਨਾਰਾਜ਼ ਪ੍ਰਕਾਸ਼ ਮੰਡਲ ਨੇ ਔਰਤ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਔਰਤ ਵਿਧਵਾ ਸੀ ਤੇ ਜੀਵਿਕਾ ਤੋਂ ਕਰਜ਼ਾ ਲੈ ਕੇ ਘਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੀ ਸੀ। ਪ੍ਰਕਾਸ਼ ਉਸਦਾ ਮੋਬਾਈਲ ਨੰਬਰ ਲੈਣ ਦੇ ਬਹਾਨੇ ਉਸਨੂੰ ਤੰਗ ਕਰਦਾ ਸੀ। ਪੁਲਸ ਸੁਪਰਡੈਂਟ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ.ਐੱਸ.ਐੱਲ.) ਦੀ ਇੱਕ ਟੀਮ ਮੌਕੇ 'ਤੇ ਪਹੁੰਚ ਗਈ ਹੈ। ਦੋਸ਼ੀ ਪ੍ਰਕਾਸ਼ ਅਪਰਾਧਿਕ ਪ੍ਰਵਿਰਤੀ ਦਾ ਸੀ। ਇਸ ਮਾਮਲੇ ਵਿੱਚ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਪੁਲਸ ਟੀਮ ਬਣਾਈ ਗਈ ਹੈ। ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਸ ਸਬੰਧ 'ਚ ਦੋਸ਼ੀ ਪ੍ਰਕਾਸ਼ ਮੰਡਲ ਵਿਰੁੱਧ ਨਾਮਜ਼ਦ ਐੱਫਆਈਆਰ ਦਰਜ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਨਵਗਾਛੀਆ ਦੇ ਸਬ-ਡਿਵੀਜ਼ਨਲ ਹਸਪਤਾਲ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਪੁੱਛਿਆ: ਰੋਹਿੰਗਿਆ ਸ਼ਰਨਾਰਥੀ ਹਨ ਜਾਂ ਗ਼ੈਰ-ਕਾਨੂੰਨੀ ਘੁਸਪੈਠੀਏ?
NEXT STORY