ਨੈਸ਼ਨਲ ਡੈਸਕ : ਯੂਪੀ ਦੇ ਪ੍ਰਤਾਪਗੜ੍ਹ ਵਿਚ ਇਕ ਮਹਿਲਾ ਟੀਚਰ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਇਕ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਹਿਲਾ ਟੀਚਰ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਐੱਸਆਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਪੁਲਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਵੇਲੇ ਉਸ ਨੇ ਮਹਿਲਾ ਟੀਚਰ ਨਾਲ ਜਿਨਸੀ ਸ਼ੋਸ਼ਣ ਕੀਤਾ ਉਸ ਵੇਲੇ ਉਹ ਸ਼ਰਾਬ ਦੇ ਨਸ਼ੇ ਵਿਚ ਸੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਸ਼ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐੱਸਪੀ ਵਧੀਕ ਸੰਜੇ ਰਾਏ ਨੇ ਕਿਹਾ ਕਿ 30 ਸਾਲ ਦੀ ਟੀਚਰ ਆਪਣੀ ਬੇਟੀ ਦੇ ਨਾਲ ਲਾਲਗੰਜ ਵਿਚ ਰਹਿੰਦੀ ਹੈ ਤੇ ਇਕ ਨਿੱਜੀ ਸਕੂਲ ਵਿਚ ਕੰਮ ਕਰਦੀ ਹੈ। ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਦਿਨ ਟੈਂਪੂ ਰਾਹੀਂ ਲਾਲਗੰਜ ਜਾ ਰਹੀ ਸੀ ਤਦੇ ਸਬ ਇੰਸਪੈਕਟਰ ਰਾਮ ਕੇਵਲ ਉਸ ਵਿਚ ਸਵਾਰ ਹੋ ਗਿਆ ਤੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਮਹਿਲਾ ਨੂੰ ਧਮਕੀ ਦਿੱਤੀ।
ਐੱਸਆਈ ਗ੍ਰਿਫਤਾਰ, ਨੌਕਰੀ ਤੋਂ ਸਸਪੈਂਡ
ਲਾਲਗੰਜ ਥਾਣੇ ਵਿਚ ਸ਼ਿਕਾਇਤ ਤੋਂ ਬਾਅਦ ਰਾਮ ਕੇਵਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਸ਼ੁੱਕਰਵਾਰ ਨੂੰ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਐਡੀਸ਼ਨਲ ਐੱਸਪੀ ਨੇ ਕਿਹਾ ਕਿ ਅਧਿਕਾਰੀ ਨਵਾਬਗੰਜ ਪੁਲਸ ਸਟੇਸ਼ਨ ਵਿਚ ਤਾਇਨਾਤ ਸਨ।
ਐਡੀਸ਼ਨਲ ਐੱਸਪੀ ਨੇ ਕਿਹਾ ਕਿ ਰਾਮ ਕੇਵਲ ਦੀ ਮੈਡੀਕਲ ਜਾਂਚ ਕੀਤੀ ਗਈ, ਜਿਸ ਵਿਚ ਉਸ ਦੇ ਸਰੀਰ ਵਿਚ ਅਲਕੋਹਲ ਦੀ ਮੌਜੂਦਗੀ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਐੱਸਪੀ ਅਨਿਲ ਕੁਮਾਰ ਨੇ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਤੇ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।
ਪਹਿਲਾਂ ਸੈ... ਵਰਕਰ ਨਾਲ ਬਿਤਾਈ ਰਾਤ, ਸਵੇਰੇ ਕਤਲ ਮਗਰੋਂ ਕਰ 'ਤੇ ਟੁਕੜੇ, ਸੂਟਕੇਸ 'ਚ ਮਿਲੀ ਲਾਸ਼
NEXT STORY