ਨੈਸ਼ਨਲ ਡੈਸਕ- ਓਲਡ ਰਾਜੇਂਦਰ ਨਗਰ ’ਚ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ 3 ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਦਿੱਲੀ ਦੇ ਕੋਚਿੰਗ ਸੈਂਟਰਾਂ ਵਾਲੇ ਇਲਾਕਿਆਂ ’ਚ ਯੂ.ਪੀ.ਐੱਸ.ਸੀ. ਉਮੀਦਵਾਰਾਂ ਲਈ ਰਹਿਣ-ਸਹਿਣ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਦੌਰਾਨ ਪੜ੍ਹਾਈ ਦੇ ਦਬਾਅ ਤੇ ਡਿਪਰੈਸ਼ਨ ਤੋਂ ਪੀੜਤ ਇਕ ਵਿਦਿਆਰਥਣ ਵੱਲੋਂ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਅਕੋਲਾ ਦੀ ਰਹਿਣ ਵਾਲੀ 26 ਸਾਲਾ ਲੜਕੀ 21 ਜੁਲਾਈ ਨੂੰ ਓਲਡ ਰਾਜੇਂਦਰ ਨਗਰ ਸਥਿਤ ਪੀ.ਜੀ. ਫਾਹੇ ਨਾਲ ਲਟਕਦੀ ਮਿਲੀ ਸੀ। ਕਥਿਤ ਸੁਸਾਈਡ ਨੋਟ ’ਚ ਲੜਕੀ ਨੇ ਡਿਪਰੈਸ਼ਨ ਨਾਲ ਆਪਣੇ ਸੰਘਰਸ਼ ਦਾ ਜ਼ਿਕਰ ਕੀਤਾ ਅਤੇ ਸਰਕਾਰ ਨੂੰ ਪ੍ਰੀਖਿਆਵਾਂ ’ਚ ਬੇਨਿਯਮੀਆਂ ਰੋਕਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਸ ਨੇ ਵਿਦਿਆਰਥੀਆਂ ਲਈ ਪੀ.ਜੀ. ਅਤੇ ਹੋਸਟਲਾਂ ਦਾ ਕਿਰਾਇਆ ਘੱਟ ਕਰਨ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
1 ਲੱਖ ਦਾ 20 ਲੱਖ ਬਣਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਹੁਣ ਆਇਆ ਪੁਲਸ ਦੇ ਅੜਿੱਕੇ
NEXT STORY