ਨਵੀਂ ਦਿੱਲੀ- ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਦੀ ਚੇਅਰਮੈਨ ਮਨੋਜ ਸੋਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਸਤੀਫ਼ੇ ਤੋਂ ਬਾਅਦ ਸਮਾਜਿਕ ਅਤੇ ਧਾਰਮਿਕ ਕੰਮਾਂ 'ਤੇ ਧਿਆਨ ਦੇਣਗੇ। ਉਨ੍ਹਾਂ ਨੇ 14 ਦਿਨ ਪਹਿਲੇ ਆਪਣਾ ਅਸਤੀਫ਼ਾ ਅਮਲਾ ਵਿਭਾਗ (ਡੀਓਪੀਟੀ) ਨੂੰ ਭੇਜਿਆ ਸੀ, ਇਸ ਦੀ ਜਾਣਕਾਰੀ ਅੱਜ ਯਾਨੀ ਸ਼ਨੀਵਾਰ ਨੂੰ ਸਾਹਮਣੇ ਆਈ ਹੈ। ਅਜੇ ਅਸਤੀਫ਼ਾ ਸਵੀਕਾਰ ਨਹੀਂ ਹੋਇਆ ਹੈ। ਉਨ੍ਹਾਂ ਦਾ ਕਾਰਜਕਾਲ 2029 ਤੱਕ ਸੀ। ਉਨ੍ਹਾਂ ਨੇ 16 ਮਈ 2023 ਨੂੰ ਯੂ.ਪੀ.ਐੱਸ.ਸੀ. ਦੇ ਚੇਅਰਮੈਨ ਵਜੋਂ ਸਹੁੰ ਚੁੱਕੀ ਸੀ।
ਅਸਤੀਫ਼ੇ ਦੀ ਜਾਣਕਾਰੀ ਆਉਣ ਤੋਂ ਬਾਅਦ ਮਨੋਜ ਸੋਨੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਟਰੇਨੀ ਆਈ.ਏ.ਐੱਸ. ਪੂਜਾ ਖੇਡਕਰ ਨਾਲ ਜੁੜੇ ਵਿਵਾਦਾਂ ਅਤੇ ਦੋਸ਼ਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਜੁੜਿਆ ਨਹੀਂ ਹੈ। ਉਨ੍ਹਾਂ ਨੇ 28 ਜੂਨ 2017 ਨੂੰ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ ਸੀ। 2017 'ਚ ਯੂ.ਪੀ.ਐੱਸ.ਪੀ. ਚੇਅਰਮੈਨ ਵਜੋਂ ਨਿਯੁਕਤੀ ਤੋਂ ਪਹਿਲੇ ਸੋਨੀ ਗੁਜਰਾਤ ਦੀਆਂ 2 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵਜੋਂ 3 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਹਨ। ਸੋਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ। 2005 'ਚ ਉਨ੍ਹਾਂ ਨੂੰ 40 ਸਾਲ ਦੀ ਉਮਰ 'ਚ ਵਡੋਦਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੋਨੀ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣ ਗਏ ਸਨ। ਇਸ ਤੋਂ ਬਾਅਦ 2015 ਤੱਕ ਗੁਜਰਾਤ ਸਰਕਾਰ ਦੀ ਯੂਨੀਵਰਸਿਟੀ ਬਾਬਾ ਸਾਹਿਬ ਅੰਬੇਡਕਰ ਓਪਨ ਯੂਨੀਵਰਸਿਟੀ (ਬੀਬੀਓਯੂ) 'ਚ ਵਾਈਸ ਚਾਂਸਲਰ ਵਜੋਂ 5 ਸਾਲਾਂ ਦੇ 2 ਕਾਰਜਕਾਲ ਪੂਰੇ ਕਰ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਦੀ ਐਂਟਰੀ ਕਰਾਉਣ ਲਈ ਦਲਾਲ ਵਸੂਲਦੇ ਹਨ ਪ੍ਰਤੀ ਵਿਅਕਤੀ 10 ਤੋਂ 20 ਹਜ਼ਾਰ ਰੁਪਏ
NEXT STORY