ਮੁੰਬਈ (ਭਾਸ਼ਾ) - ਅਭਿਨੇਤਰੀ ਤੋਂ ਨੇਤਾ ਬਣੀ ਓਰਮਿਲਾ ਮਾਤੋਂਡਕਰ ਸ਼ਿਵ ਸੈਨਾ ਵਿਚ ਕਿਉਂ ਸ਼ਾਮਲ ਹੋਈ, ਅਭਿਨੇਤਰੀ ਕੰਗਨਾ ਰਣੌਤ ਨਾਲ ਉਨ੍ਹਾਂ ਦੀ ਜੰਗ ਛਿੜ ਗਈ ਹੈ। ਕੰਗਨਾ ਰਣੌਤ ਨੇ ਟਵਿੱਟਰ 'ਤੇ ਇਕ ਰਿਪੋਰਟ ਦਾ ਸਕ੍ਰੀਨਸ਼ਾਟ ਸਾਂਝਾ ਕਰ ਕੇ ਦਾਅਵਾ ਕੀਤਾ ਸੀ ਕਿ ਮਾਤੋਂਡਕਰ ਨੇ ਸ਼ਿਵ ਸੈਨਾ ਵਿਚ ਸ਼ਾਮਲ ਹੋਣ ਤੋਂ ਕੁਝ ਹਫਤੇ ਬਾਅਦ 3 ਕਰੋੜ ਰੁਪਏ ਤੋਂ ਜ਼ਿਆਦਾ ਵਿਚ ਦਫਤਰ ਖਰੀਦਿਆ ਹੈ। ਕੰਗਨਾ ਨੇ ਹਮਲੇ ਤੋਂ ਬਾਅਦ ਮਾਤੋਂਡਕਰ ਨੇ ਐਤਵਾਰ ਕਿਹਾ ਕਿ ਉਸ ਨੇ ਸਖਤ ਮਿਹਨਤ ਨਾਲ ਕਮਾਏ ਆਪਣੇ ਪੈਸਿਆਂ ਨਾਲ ਇਕ ਨਵਾਂ ਦਫਤਰ ਖਰੀਦਿਆ ਹੈ।
ਕੰਗਨਾ ਨੇ ਮਾਤੋਂਡਕਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਉਹ ਬਹੁਤ ਹੀ ਸਮਾਰਟ ਹੈ ਕਿਉਂਕਿ ਉਸ ਨੇ ਆਪਣੇ ਸਾਬਕਾ ਸਿਆਸੀ ਪਾਰਟੀ (ਕਾਂਗਰਸ) ਨਾਲ ਚੰਗੇ ਸਬੰਧ ਬਣਾਈ ਰੱਖੇ ਹਨ। ਕੰਗਣਾ ਨੇ ਲਿਖਿਆ, 'ਪਿਆਰੀ ਓਰਮਿਲਾ ਮਾਤੋਂਡਕਰ ਜੀ, ਜੋ ਘਰ ਮੈਂ ਆਪਣੀ ਕਮਾਈ ਨਾਲ ਬਣਾਇਆ ਹੈ, ਉਨ੍ਹਾਂ ਨੂੰ ਕਾਂਗਰਸ ਵੱਲੋਂ ਤਬਾਹ ਕੀਤਾ ਜਾ ਰਿਹਾ ਹੈ। ਮੇਰੇ ਖਿਲਾਫ ਸਿਰਫ 25-30 ਕਾਨੂੰਨੀ ਮਾਮਲੇ ਹਨ। ਕਾਸ਼, ਮੈਂ ਵੀ ਤੁਹਾਡੀ ਤਰ੍ਹਾਂ ਸਮਾਰਟ ਹੁੰਦੀ ਅਤੇ ਕਾਂਗਰਸ ਨੂੰ ਖੁਸ਼ ਰੱਖਦੀ। ਮੈਂ ਕਿੰਨੀ ਪਾਗਲ ਹਾਂ, ਨਹੀਂ?'
ਮਾਤੋਂਡਕਰ ਨੇ ਕੰਗਨਾ ਰਣੌਤ ਨੂੰ ਟੈਗ ਕਰਦੇ ਹੋਏ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕੀਤੀ ਅਤੇ ਚੁਣੌਤੀ ਦਿੱਤੀ ਕਿ ਉਹ ਉਸ ਨੂੰ ਕਿਸੇ ਥਾਂ 'ਤੇ ਮਿਲੇ। ਉਹ ਉਥੇ ਖਰੀਦੇ ਗਏ ਦਫਤਰ ਦੇ ਸਾਰੇ ਦਸਤਾਵੇਜ਼ਾਂ ਨਾਲ ਮੌਜੂਦ ਰਹੇਗੀ। ਦਸਤਾਵੇਜ਼ ਵਿਚ ਮਾਰਚ ਦੇ ਪਹਿਲੇ ਹਫਤੇ ਵਿਚ ਫਲੈਟ ਦੀ ਵਿੱਕਰੀ ਦੇ ਕਾਗਜ਼ਾਤ ਹਨ। ਮਾਤੋਂਡਕਰ ਨੇ ਕਿਹਾ, 'ਇਸ ਵਿਚ ਇਸ ਦੇ ਵੀ ਕਾਗਜ਼ਾਤ ਹਨ ਕਿ ਕਿਵੇਂ ਮੈਂ ਉਸ ਪੈਸੇ ਨਾਲ ਦਫਤਰ ਖਰੀਦਿਆ ਜੋ ਮੈਂ ਆਪਣੀ ਮਿਹਨਤ ਨਾਲ ਕਮਾਏ ਸਨ। ਮੈਂ ਜਿਹੜਾ ਫਲੈਟ ਖਰੀਦਿਆ ਸੀ, ਉਹ ਸਿਆਸਤ ਵਿਚ ਆਉਣ ਤੋਂ ਕਾਫੀ ਪਹਿਲਾਂ ਖਰੀਦਿਆ ਸੀ।' ਮਾਤੋਂਡਕਰ ਨੇ ਕੰਗਨਾ 'ਤੇ ਨਿਸ਼ਾਨਾ ਵਿੰਨ੍ਹਿਆ ਕਿ ਉਸ ਨੂੰ ਕਰੋੜਾਂ ਟੈਕਸਦਾਤਾਵਾਂ ਦੇ ਪੈਸੇ ਨਾਲ ਵਾਈ ਪਲਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪਹਿਲੀ ਵਾਰ ਅਜਿਹੀ ਹੰਕਾਰੀ ਸਰਕਾਰ ਸੱਤਾ 'ਚ ਹੈ, ਖੇਤੀ ਕਾਨੂੰਨ ਬਿਨਾਂ ਸ਼ਰਤ ਲਵੇ ਵਾਪਸ : ਸੋਨੀਆ
NEXT STORY