ਇੰਟਰਨੈਸ਼ਨਲ ਡੈਸਕ- ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯਾਰਾਨੇ ਤੋਂ ਤਾਂ ਹਰ ਕੋਈ ਵਾਕਿਫ਼ ਹੈ। ਯੂ.ਐੱਸ. ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮਾਰਗਾਰੇਟ ਮੈਕਲਿਓਡ ਨੇ ਇਸੇ ਗੱਲ 'ਤੇ ਮੋਹਰ ਲਗਾਉਂਦੇ ਹੋਏ ਕਿਹਾ ਕਿ ਰਾਸ਼ਟਰਪਤੀ ਟਰੰਪ ਮੋਦੀ ਨੂੰ ਦੋਸਤ ਵਜੋਂ ਦੇਖਦੇ ਹਨ।

ਇਸ ਮਗਰੋਂ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀ ਵਧਦੀ ਜਾ ਰਹੀ ਭਾਈਵਾਲੀ ਦੀ ਵੀ ਗੱਲ ਕੀਤੀ ਤੇ ਕਿਹਾ ਕਿ ਦੋਵੇਂ ਦੇਸ਼ ਆਪਣੀ-ਆਪਣੀ ਤਰੱਕੀ ਲਈ ਕਾਫ਼ੀ ਤੇਜ਼ੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੀ ਸੋਚ ਵੀ ਇਕੋ ਜਿਹੀ ਹੈ ਤੇ ਇਹ ਟੈਕਨਾਲੌਜੀ, ਵਪਾਰ ਤੇ ਸੁਰੱਖਿਆ ਦੇ ਮਾਮਲਿਆਂ 'ਚ ਇਕ-ਦੂਜੇ ਨਾਲ ਰਿਸ਼ਤੇ ਹੋਰ ਡੂੰਘੇ ਕਰਨ 'ਤੇ ਜ਼ੋਰ ਦੇ ਰਹੇ ਹਨ।

ਮੈਕਲਿਓਡ ਨੇ ਦੋਵਾਂ ਦੇਸ਼ਾਂ ਦੇ ਭਵਿੱਖ ਬਾਰੇ ਬੋਲਦਿਆਂ ਕਿਹਾ, "ਰਾਸ਼ਟਰਪਤੀ ਟਰੰਪ ਮੋਦੀ ਨੂੰ ਇੱਕ ਦੋਸਤ ਵਜੋਂ ਦੇਖਦੇ ਹਨ। ਸਾਡੇ ਦੋਵਾਂ (ਭਾਰਤ ਅਤੇ ਅਮਰੀਕਾ) ਦੇ ਸਾਂਝੇ ਹਿੱਤ ਹਨ ਅਤੇ ਅਸੀਂ ਰਾਸ਼ਟਰੀ ਹਿੱਤਾਂ ਲਈ ਉੱਚ ਪੱਧਰ 'ਤੇ ਕੰਮ ਕਰ ਰਹੇ ਹਾਂ। ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਭਾਵੇਂ ਉਹ ਅੱਤਵਾਦ ਖ਼ਿਲਾਫ਼ ਕਾਰਵਾਈ ਹੋਵੇ, ਟੈਕਨਾਲੌਜੀ ਹੋਵੇ ਜਾਂ ਵਪਾਰਕ ਮੌਕਿਆਂ ਨੂੰ ਵਧਾਉਣਾ ਹੋਵੇ। ਸਾਡਾ ਭਵਿੱਖ ਬਹੁਤ ਉੱਜਵਲ ਹੈ।"
ਇਹ ਵੀ ਪੜ੍ਹੋ- ਜਦੋਂ 'ਰੱਬ' ਹੀ ਬਣ ਗਿਆ ਯਮਰਾਜ..., ਜਾਨ ਬਚਾਉਣ ਵਾਲੇ ਨੇ ਹੀ ਲੈ ਲਈ 15 ਲੋਕਾਂ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੈਸ਼ੰਕਰ ਨੇ ਗੁਜਰਾਤ ਪਿੰਡ 'ਚ ਸਮਾਰਟ ਕਲਾਸਾਂ ਦਾ ਕੀਤਾ ਉਦਘਾਟਨ
NEXT STORY