ਇੰਟਰਨੈਸ਼ਨਲ ਡੈਸਕ- ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਪਰ ਜਦੋਂ ਡਾਕਟਰ ਹੀ ਜਾਨ ਦਾ ਦੁਸ਼ਮਣ ਬਣ ਜਾਵੇ ਤਾਂ ਬੰਦਾ ਕੀ ਕਰੇ ? ਅਜਿਹਾ ਹੀ ਇਕ ਮਾਮਲਾ ਜਰਮਨੀ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਡਾਕਟਰ ਨੇ ਦਰਦ ਤੋਂ ਪਰੇਸ਼ਾਨ 15 ਮਰੀਜ਼ਾਂ ਨੂੰ ਇਕ-ਇਕ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਨ੍ਹਾਂ 'ਚੋਂ ਕੁਝ ਦਾ ਕਤਲ ਤਾਂ ਉਸ ਨੇ ਮਰੀਜ਼ਾਂ ਦੇ ਘਰ ਜਾ ਕੇ ਕੀਤਾ ਤੇ ਕਤਲ ਤੋਂ ਬਾਅਦ ਸਬੂਤ ਮਿਟਾਉਣ ਲਈ ਉਨ੍ਹਾਂ ਦੇ ਘਰ ਅੱਗ ਵੀ ਲਗਾਈ।
ਇਸ ਮਾਮਲੇ ਦੀ ਸ਼ੁਰੂਆਤੀ ਜਾਂਚ 'ਚ ਸਿਰਫ਼ 4 ਮੌਤਾਂ 'ਤੇ ਸ਼ੱਕ ਜਤਾਇਆ ਜਾ ਰਿਹਾ ਸੀ, ਪਰ ਜਦੋਂ ਅਸਲ ਸੱਚ ਸਾਹਮਣੇ ਆਇਆ ਤਾਂ ਇਹ ਗਿਣਤੀ 15 ਤੱਕ ਪਹੁੰਚ ਗਈ। ਜਾਣਕਾਰੀ ਅਨੁਸਾਰ ਡਾਕਟਰ ਨੇ ਇਹ ਕਾਂਡ ਸਤੰਬਰ 2021 ਤੋਂ ਜੁਲਾਈ 2024 ਦੇ ਵਿਚਕਾਰ ਕੀਤੇ ਹਨ।
ਇਹ ਵੀ ਪੜ੍ਹੋ- ਡਾਕਟਰਾਂ ਦਾ ਇਕ ਹੋਰ ਕਾਰਨਾਮਾ ! ਸੂਰ ਦੀ ਕਿਡਨੀ 'ਤੇ 4 ਮਹੀਨੇ ਕੱਢ ਗਈ ਇਹ ਔਰਤ
ਮ੍ਰਿਤਕਾਂ ਦੀ ਉਮਰ ਵੀ 25-94 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ, ਜਿਨ੍ਹਾਂ 'ਚ 12 ਔਰਤਾਂ ਤੇ 3 ਮਰਦ ਸ਼ਾਮਲ ਹਨ ਤੇ ਜ਼ਿਆਦਾਤਰ ਦੀ ਮੌਤ ਉਨ੍ਹਾਂ ਦੇ ਘਰ 'ਚ ਹੀ ਹੋਈ ਸੀ। ਉਕਤ ਡਾਕਟਰ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਉਨ੍ਹਾਂ ਦੀ ਜਾਣਕਾਰੀ ਤੋਂ ਬਗੈਰ ਹੀ ਐਨੇਸਥੈਟਿਕਸ ਤੇ ਮਸਲ ਰਿਲੈਕਸਰ ਦੀ ਡੋਜ਼ ਦੇ ਦਿੰਦਾ ਸੀ, ਜਿਸ ਕਾਰਨ ਉਨ੍ਹਾਂ ਦੀ ਸਾਹ ਪ੍ਰਣਾਲੀ ਪੈਰਾਲਾਈਜ਼ ਹੋ ਜਾਂਦੀ ਸੀ ਤੇ ਕੁਝ ਹੀ ਪਲਾਂ 'ਚ ਉਨ੍ਹਾਂ ਦੀ ਮੌਤ ਹੋ ਜਾਂਦੀ ਸੀ।
ਹਾਲਾਂਕਿ ਡਾਕਟਰ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ, ਪਰ ਉਸ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਜੇਕਰ ਉਸ 'ਤੇ ਲੱਗੇ ਇਹ ਇਲਜ਼ਾਮ ਸਾਬਿਤ ਹੋ ਜਾਂਦੇ ਹਨ ਤਾਂ ਉਸ ਨੂੰ ਆਪਣੀ ਸਾਰੀ ਉਮਰ ਜੇਲ੍ਹ 'ਚ ਕੱਟਣੀ ਪਵੇਗੀ। ਇਸ ਤੋਂ ਇਲਾਵਾ ਪੀੜਤ ਪਰਿਵਾਰ ਚਾਹੁੰਦੇ ਹਨ ਕਿ ਡਾਕਟਰ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ, ਤਾਂ ਜੋ ਉਹ ਅੱਗੇ ਤੋਂ ਅਜਿਹਾ ਕੰਮ ਕਦੇ ਨਾ ਕਰ ਸਕੇ।
ਇਹ ਵੀ ਪੜ੍ਹੋ- ਮਿਸ ਅਰਥ ਬੰਗਲਾਦੇਸ਼ ਨਾਲ ਮੰਗਣੀ ਤੋਂ ਬਾਅਦ ਫਰਾਰ ਹੋ ਗਿਆ ਸਾਊਦੀ ਦਾ ਰਾਜਦੂਤ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੋਇਸ ਆਫ ਵੂਮੈਨ ਲੰਡਨ ਨੂੰ ਮਿਲਿਆ ਪਾਰਲੀਮੈਂਟ 'ਚ ਇੱਕ ਹੋਰ ਸਨਮਾਨ
NEXT STORY