ਪੁਣੇ (ਭਾਸ਼ਾ) - ਅਮਰੀਕਾ ਦੀ ਦਿੱਗਜ ਕੰਪਨੀ ਬਰਗਰ ਕਿੰਗ ਕਾਰਪੋਰੇਸ਼ਨ ਮਹਾਰਾਸ਼ਟਰ ਦੇ ਪੁਣੇ ’ਚ ਇਸ ਨਾਮ ਵਾਲੇ ਰੈਸਟੋਰੈਂਟ ਖਿਲਾਫ 13 ਸਾਲ ਪੁਰਾਣੀ ਕਾਨੂੰਨੀ ਲੜਾਈ ਹਾਰ ਗਈ ਹੈ। ਪੁਣੇ ਦੀ ਇਕ ਜ਼ਿਲਾ ਅਦਾਲਤ ਨੇ ਕੰਪਨੀ ਵੱਲੋਂ ਟਰੇਡਮਾਰਕ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਦਰਜ ਕੀਤੇ ਮੁਕੱਦਮੇ ਨੂੰ ਖਾਰਿਜ ਕਰ ਦਿੱਤਾ। ਜ਼ਿਲਾ ਜੱਜ ਸੁਨੀਲ ਵੇਦਪਾਠਕ ਨੇ 16 ਅਗਸਤ ਨੂੰ ਦਿੱਤੇ ਆਦੇਸ਼ ’ਚ ਕਿਹਾ ਕਿ ਸ਼ਹਿਰ ਸਥਿਤ ਰੈਸਟੋਰੈਂਟ ਬਰਗਰ ਕਿੰਗ ਅਮਰੀਕੀ ਬਰਗਰ ਕੰਪਨੀ ਦੇ ਭਾਰਤ ’ਚ ਦੁਕਾਨ ਖੋਲ੍ਹਣ ਤੋਂ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਸੀ।
ਅਦਾਲਤ ਨੇ ਇਹ ਵੀ ਕਿਹਾ ਕਿ ਬਰਗਰ ਕਿੰਗ ਇਹ ਸਾਬਤ ਕਰਨ ’ਚ ਅਸਫਲ ਰਹੀ ਕਿ ਸਥਾਨਕ ਖੁਰਾਕ ਆਊਟਲੈੱਟ ਨੇ ਉਸ ਦੇ ਟਰੇਡਮਾਰਕ ਦੀ ਉਲੰਘਣਾ ਕੀਤੀ ਹੈ। ਅਦਾਲਤ ਨੇ ਬਰਗਰ ਕਿੰਗ ਕਾਰਪੋਰੇਸ਼ਨ ਦੇ 2011 ਦੇ ਮੁਕੱਦਮੇ ਨੂੰ ਖਾਰਿਜ ਕਰ ਦਿੱਤਾ, ਜਿਸ ’ਚ ਟਰੇਡਮਾਰਕ ਦੀ ਉਲੰਘਣਾ, ਟਰੇਡਮਾਰਕ ਨੂੰ ਆਪਣਾ ਦੱਸਣ ਅਤੇ ਆਰਥਕ ਨੁਕਸਾਨ ਲਈ ਸਥਾਈ ਹੁਕਮਨਾਮੇ ਦੀ ਮੰਗ ਕੀਤੀ ਗਈ ਸੀ।
ਪੁਣੇ ਸਥਿਤ ਬਰਗਰ ਕਿੰਗ ਫੂਡ ਜਾਇੰਟ ਦੇ ਮਾਲਿਕਾਂ ਅਨਾਹਿਤਾ ਇਰਾਨੀ ਅਤੇ ਸ਼ਾਪੂਰ ਇਰਾਨੀ ਖਿਲਾਫ ਦਰਜ ਇਸ ਮੁਕੱਦਮੇ ’ਚ 20 ਲੱਖ ਰੁਪਏ ਦੇ ਹਰਜ਼ਾਨੇ ਦੀ ਵੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਬਰਗਰ ਕਿੰਗ ਕਾਰਪੋਰੇਸ਼ਨ ਨੇ ਭਾਰਤ ’ਚ ਆਪਣੇ ਟਰੇਡਮਾਰਕ ਬਰਗਰ ਕਿੰਗ ਤਹਿਤ ਰੈਸਟੋਰੈਂਟ ਦੇ ਮਾਧਿਅਮ ਨਾਲ ਸੇਵਾਵਾਂ ਦੇਣ ਦੀ ਸ਼ੁਰੂਆਤ 2014 ’ਚ ਕੀਤੀ, ਜਦੋਂਕਿ ਸ਼ਹਿਰ ਸਥਿਤ ਭੋਜਨਾਲਾ 1991-92 ਤੋਂ ਰੈਸਟੋਰੈਂਟ ਸੇਵਾਵਾਂ ਦੇਣ ਲਈ ਟਰੇਡਮਾਰਕ ਬਰਗਰ ਕਿੰਗ ਦੀ ਵਰਤੋਂ ਕਰ ਰਿਹਾ ਸੀ।
'ਦੇਸ਼ ’ਚ 2030 ਤੱਕ ਇਕ ਲੱਖ ਕਰੋੜ ਕੰਪਨੀ ਸਕੱਤਰਾਂ ਦੀ ਜ਼ਰੂਰਤ'
NEXT STORY