ਜਲੰਧਰ (ਸ਼ੋਰੀ)-ਜਲੰਧਰ ਵਿਖੇ ਅਵਤਾਰ ਨਗਰ ਗਲੀ ਨੰ. 7 ਵਿਚ ਬੀਤੇ ਦਿਨ ਇਕ ਵਿਅਕਤੀ ਵੱਲੋਂ ਆਪਣੇ ਪਿਤਾ ਅਤੇ ਪਤਨੀ ਨੂੰ ਬੈਟ ਮਾਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ਵਿਚ ਕਈ ਅਹਿਮ ਖ਼ੁਲਾਸੇ ਹੋਏ ਹਨ। ਹੀਰਾ ਨਾਮਕ ਵਿਅਕਤੀ ਨੇ ਆਪਣੀ ਪਤਨੀ ਅਤੇ ਪਿਓ ਦੇ ਚਿਹਰੇ ਅਤੇ ਸਿਰ 'ਤੇ ਆਪਣੇ ਹੀ ਬੱਚਿਆਂ ਦੇ ਲੱਕੜੀ ਦੇ ਬੈਟ ਨਾਲ ਕਈ ਤਿੱਖੇ ਵਾਰ ਕੀਤੇ। ਖ਼ੂਨ ਨਾਲ ਕੰਧਾਂ ਤੱਕ ਲਿਬੜੀਆਂ ਵੇਖੀਆਂ ਗਈਆਂ। ਦੋਸ਼ੀ ਦੀ ਇਕ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ। ਸੀ. ਸੀ. ਟੀ. ਵੀ. ਫੁਟੇਜ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਸਾਈਕਲ 'ਤੇ ਘਰੋਂ ਬੈਗ ਚੁੱਕ ਕੇ ਫ਼ਰਾਰ ਹੁੰਦਾ ਵੇਖਿਆ ਗਿਆ।

ਇਹ ਵੀ ਪੜ੍ਹੋ: ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਡੀ. ਸੀ. ਪੀ. ਸਿਟੀ-2 ਰਾਕੇਸ਼ ਯਾਦਵ, ਐੱਸ. ਸੀ. ਪੀ. ਵੈਸਟ ਆਤਿਸ਼ ਭਾਟੀਆ, ਥਾਣਾ ਭਾਰਗੋ ਕੈਂਪ ਦੀ ਪੁਲਸ ਸਮੇਤ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਅਤੇ ਮਕਾਨ ਨੂੰ ਸੀਲ ਕਰਕੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਮੁਤਾਬਕ ਸ਼ਰਾਬ ਪੀਣ ਦਾ ਆਦੀ ਪ੍ਰਵਾਸੀ ਹੀਰਾ ਲਾਲ ਦਾ ਵਿਆਹ ਲਗਭਗ 18 ਸਾਲ ਪਹਿਲਾਂ ਸਵਿਤਾ (42) ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ 4 ਬੱਚੇ ਹੋਏ, ਹਾਲਾਂਕਿ ਹੀਰਾ ਲਾਲ ਕੋਈ ਕੰਮ ਨਹੀਂ ਕਰਦਾ ਸੀ। ਉਸ ਦਾ ਪਿਓ ਅਯੁੱਧਿਆ ਪ੍ਰਸਾਦ ਕਰਿਆਨੇ ਦੀ ਦੁਕਾਨ ਦੇ ਨਾਲ-ਨਾਲ ਫ਼ਰਸ਼ ’ਤੇ ਲੱਗਣ ਵਾਲੀਆਂ ਟਾਈਲਾਂ ਦੀ ਠੇਕੇਦਾਰੀ ਕਰਦਾ ਸੀ।

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਪੁਲਸ ਨੇ ਮ੍ਰਿਤਕ ਅਯੁੱਧਿਆ ਦੇ ਛੋਟੇ ਭਰਾ ਲੱਲਨ ਪ੍ਰਸਾਦ ਦੇ ਬਿਆਨਾਂ ’ਤੇ ਦੋਸ਼ੀ ਹੀਰਾ ਲਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਲੱਲਨ ਦਾ ਕਹਿਣਾ ਹੈ ਕਿ ਹੀਰਾ ਅਕਸਰ ਘਰ ’ਚ ਕਲੇਸ਼ ਕਰਦਾ ਸੀ ਅਤੇ ਪਿਓ ਅਤੇ ਪਤਨੀ ਨਾਲ ਲੜਾਈ-ਝਗੜਾ ਵੀ ਕਰਦਾ ਸੀ। ਕਈ ਵਾਰ ਉਸ ਨੂੰ ਸਮਝਾਇਆ ਪਰ ਉਹ ਬਾਜ਼ ਨਹੀਂ ਆਇਆ। ਬੁੱਧਵਾਰ ਸਵੇਰੇ ਵੀ ਉਸ ਨੇ ਘਰ ’ਚ ਝਗੜਾ ਕੀਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਕੂਲ ਗਏ ਆਪਣੇ ਬੱਚਿਆਂ ਦੀ ਟੀਚਰ ਨੂੰ ਫੋਨ ਕਰਕੇ ਕਿਹਾ ਕਿ ਬੱਚਿਆਂ ਨੂੰ ਜਲਦੀ ਘਰ ਭੇਜ ਦਿਓ, ਜ਼ਰੂਰੀ ਕੰਮ ਹੈ। ਘਰ ਪਹੁੰਚੇ ਬੱਚਿਆਂ ਨੇ ਜਿਉਂ ਹੀ ਆਪਣੀ ਮਾਂ ਦੀ ਲਾਸ਼ ਕਮਰੇ ’ਚ ਅਤੇ ਦਾਦੇ ਦੀ ਲਾਸ਼ ਦੂਜੇ ਕਮਰੇ ’ਚ ਵੇਖੀ ਤਾਂ ਉਹ ਰੋਣ ਲੱਗੇ ਅਤੇ ਉਨ੍ਹਾਂ ਨੇ ਰੌਲਾ ਪਾਇਆ।

ਇਹ ਵੀ ਪੜ੍ਹੋ: ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ
NEXT STORY