ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ 'ਤੇ ਭਾਰੀ ਟੈਰਿਫ ਲਾਉਣ ਪਿੱਛੇ ਇਹ ਸੋਚ ਸੀ ਕਿ ਇਸ ਨਾਲ ਭਾਰਤ ਡਰ ਜਾਵੇਗਾ ਅਤੇ ਰੂਸ ਤੋਂ ਦੂਰੀ ਬਣਾ ਲਵੇਗਾ ਪਰ ਭਾਰਤ ਨੇ ਟੈਰਿਫ ਦੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਸਤ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖੀ ਹੈ। ਨਵੀਂ ਦਿੱਲੀ ਦੇ ਇਸ ਕਦਮ ਨਾਲ ਅਮਰੀਕਾ ਬੌਖ਼ਲਾਇਆ ਹੋਇਆ ਹੈ।
ਹੁਣ ਟਰੰਪ ਦੇ ਟਰੇਡ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਨਵਾਰੋ ਨੇ ਵੀਰਵਾਰ ਨੂੰ ਕਿਹਾ ਕਿ ਨਵੀ ਦਿੱਲੀ ਸਸਤੀਆਂ ਦਰਾਂ ’ਤੇ ਰੂਸ ਤੋਂ ਕੱਚਾ ਤੇਲ ਖਰੀਦ ਕੇ, ਉਸ ਨੂੰ ਰਿਫਾਈਨ ਕਰ ਕੇ ਦੁਨੀਆ ਭਰ ਵਿਚ ਪ੍ਰੀਮੀਅਮ ਕੀਮਤ ’ਤੇ ਵੇਚ ਕੇ ਰੂਸ ਦੇ ਕ੍ਰੈਮਲਿਨ ਲਈ ਕੱਪੜੇ ਧੋਣ ਦੀ ਮਸ਼ੀਨ ਵਾਂਗ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ- ਸੜਕ ਵਿਚਾਲੇ ਪਲਟ ਗਈ ਟੂਰਿਸਟਾਂ ਨਾਲ ਭਰੀ ਬੱਸ ! 5 ਲੋਕਾਂ ਦੀ ਹੋਈ ਦਰਦਨਾਕ ਮੌਤ
ਨਵਾਰੋ ਨੇ ਭਾਰਤ ’ਤੇ ਟੈਰਿਫ ਨੂੰ ਸਹੀ ਠਹਿਰਾਉਂਦੇ ਹੋਏ ਨਵੀਂ ਦਿੱਲੀ ’ਤੇ ਵਪਾਰ ’ਚ ਧੋਖਾ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਟੈਰਿਫ ਜ਼ਿਆਦਾ ਹਨ, ਮਹਾਰਾਜਾ ਟੈਰਿਫ, ਸਾਡਾ ਉਨ੍ਹਾਂ ਨਾਲ ਭਾਰੀ ਵਪਾਰ ਘਾਟਾ ਹੈ। ਇਸ ਨਾਲ ਅਮਰੀਕੀ ਕਾਮਿਆਂ ਤੇ ਕਾਰੋਬਾਰਾਂ ਨੂੰ ਨੁਕਸਾਨ ਹੁੰਦਾ ਹੈ।’’
ਨਵਾਰੋ ਨੇ ਦਾਅਵਾ ਕੀਤਾ ਕਿ ਭਾਰਤ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਨੇੜਤਾ ਵਧਾ ਰਿਹਾ ਹੈ। ਹਾਲਾਂਕਿ ਉਨ੍ਹਾਂ ਆਲੋਚਨਾ ਦੇ ਨਾਲ ਭਾਰਤ ਦੀ ਅਗਵਾਈ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਸ਼ਾਂਤੀ ਦਾ ਰਸਤਾ ਨਵੀਂ ਦਿੱਲੀ ਤੋਂ ਹੋ ਕੇ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੂਸੀ ਤੇਲ ਦੀ ਖਰੀਦ ਨਾਲ ਮਾਸਕੋ ਨੂੰ ਯੂਕ੍ਰੇਨ ਵਿਚ ਜੰਗੀ ਮੁਹਿੰਮ ਲਈ ਪੈਸਾ ਮੁਹੱਈਆ ਹੋ ਰਿਹਾ ਹੈ, ਜਦਕਿ ਭਾਰਤ ਇਸ ਨਾਲ ਕਮਾਈ ਕਰ ਰਿਹਾ ਹੈ।
ਨਵਾਰੋ ਨੇ ਕਿਹਾ, ‘‘ਫਰਵਰੀ 2022 ’ਚ ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਤੋਂ ਪਹਿਲਾਂ ਭਾਰਤ ਨੇ ਕੋਈ ਰੂਸੀ ਤੇਲ ਨਹੀਂ ਖਰੀਦਿਆ ਸੀ। ਹੁਣ ਜਦੋਂ ਇਹ 30-35 ਫੀਸਦੀ ਹੋ ਗਿਆ ਹੈ, ਇਹ ਦਲੀਲ ਬਕਵਾਸ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਰੂਸੀ ਤੇਲ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਰੂਸੀ ਰਿਫਾਈਨਰ ਭਾਰਤੀ ਰਿਫਾਈਨਰਾਂ ਦੇ ਨਾਲ ਮਿਲ ਕੇ ਅਜਿਹੀ ਖੇਡ, ਖੇਡ ਰਹੇ ਹਨ, ਜਿਸ ਵਿਚ ਉਨ੍ਹਾਂ ਨੂੰ ਸਸਤਾ ਰੂਸੀ ਕੱਚਾ ਤੇਲ ਛੋਟ ’ਤੇ ਮਿਲਦਾ ਹੈ। ਫਿਰ ਉਹ ਰਿਫਾਈਂਡ ਉਤਪਾਦ ਬਣਾਉਂਦੇ ਹਨ, ਜਿਨ੍ਹਾਂ ਨੂੰ ਯੂਰਪ, ਅਫਰੀਕਾ ਤੇ ਏਸ਼ੀਆ ਵਿਚ ਪ੍ਰੀਮੀਅਮ ਕੀਮਤਾਂ ’ਤੇ ਵੇਚਿਆ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਸਰਕਾਰ ਦੇ ਹੱਥਾਂ 'ਚ ਹੋਵੇਗਾ 215 ਸਕੂਲਾਂ ਦਾ ਪ੍ਰਬੰਧਨ, ਹੁਕਮ ਜਾਰੀ
NEXT STORY