ਵਾਸ਼ਿੰਗਟਨ - ਅਮਰੀਕਾ ਨੇ ਸ਼ੁੱਕਰਵਾਰ ਨੂੰ ਸਾਰੇ ਨਿਯਮਤ ਵੀਜ਼ਾ ਸਰਵਿਸ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਦੂਤਘਰਾਂ ਅਤੇ ਕਾਊਸਲੇਟ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਹਾਲਾਂਕਿ, ਉਨ੍ਹਾਂ ਨੂੰ ਇਹ ਵੀ ਆਖਿਆ ਹੈ ਕਿ ਜੇਕਰ ਉਨ੍ਹਾਂ ਕੋਲ ਲੋਡ਼ੀਂਦਾ ਸਟਾਫ ਹੋਵੇ ਤਾਂ ਉਹ ਐਮਰਜੰਸੀ ਵੀਜ਼ਾ ਜਾਰੀ ਕਰ ਸਕਦੇ ਹਨ। ਅਮਰੀਕਾ ਕੋਰੋਨਾ ਤੋਂ ਪ੍ਰਭਾਵਿਤ 6ਵਾਂ ਦੇਸ਼ ਬਣ ਗਿਆ ਹੈ। ਇਥੇ 16,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 219 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟਰੰਪ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਮੈਡੀਸਨ 'ਤੇ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ ਅਤੇ ਐਂਟੀ ਮਲੇਰੀਆ ਦਵਾਈ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ। ਉਥੇ, ਸਾਵਧਾਨੀ ਵਾਲੇ ਕਦਮ ਚੁੱਕਦੇ ਹੋਏ ਕੈਲੀਫੋਰਨੀਆ ਵਿਚ ਲਾਕਡਾਊਨ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨਾਲ 4 ਕਰੋਡ਼ ਲੋਕ ਬੰਦੀ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਵਾਈਟ ਹਾਊਸ ਵੱਲੋਂ ਬਿਆਨ ਜਾਰੀ ਕਰ ਲੋਕਾਂ ਨੂੰ ਮੁਸ਼ਕਿਲ ਘਡ਼ੀ ਵਿਚ ਇਕਜੁੱਟ ਕਰਨ ਦੀ ਅਪਲੀ ਕੀਤੀ ਗਈ ਹੈ। ਇਸ ਨੇ ਟਵੀਟ ਕੀਤਾ ਗਿਆ ਕਿ ਸਾਡੇ ਡਾਕਟਰ ਅਤੇ ਨਰਸ ਇਸ ਲਡ਼ਾਈ ਵਿਚ ਲਾਈਨ ਵਿਚ ਅੱਗੇ ਹਨ, ਉਹ ਖੁਦ ਨੂੰ ਖਤਰੇ ਵਿਚ ਦੇਖਣ ਦੇ ਬਾਵਜੂਦ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਬਿਆਨ ਵਿਚ ਅੱਗੇ ਆਖਿਆ ਗਿਆ ਕਿ ਹਰ ਦਿਨ ਦੇ ਹੀਰੋ ਬਜ਼ੁਰਗਾਂ ਨੂੰ ਖਾਣਾ ਪਹੁੰਚ ਰਹੇ ਹਨ, ਅਮਰੀਕੀ ਨਾਗਰਿਕਾਂ ਨੂੰ ਮੁਸ਼ਕਿਲ ਦੇ ਵੇਲੇ ਵਿਚ ਇਕ ਦੂਜੇ ਦੀ ਮਦਦ ਕਰਨੀ ਹੈ। ਤੁਹਾਡੇ ਬਲਿਦਾਨ ਲਈ ਸ਼ੁਕਰੀਆ। ਤੁਸੀਂ ਅਮਰੀਕਾ ਨੂੰ ਮਹਾਨ ਬਣਾਇਆ ਹੈ - ਤੁਸੀਂ ਅਮਰੀਕਾ ਨੂੰ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਬਣਾਵਾਂਗੇ।
ਉਥੇ, ਸਰਕਾਰ ਦੀਆਂ ਤਿਆਰੀਆਂ ਨਾਲ ਵਿਰੋਧੀ ਡੈਮੋਕ੍ਰੈਟ ਦੀ ਹਿਲੇਰੀ ਕਲਿੰਟਨ ਨਾਖੁਸ਼ ਹੈ ਅਤੇ ਕੋਰੋਨਾਵਾਇਰਸ ਨੂੰ ਚੀਨੀ ਵਾਇਰਸ ਬੁਲਾਉਣ 'ਤੇ ਟਰੰਪ ਦੀ ਨਿੰਦਾ ਕੀਤੀ। ਹਿਲੇਰੀ ਨੇ ਆਖਿਆ ਕਿ ਟਰੰਪ ਨੇ ਅਜਿਹੀਆਂ ਗੱਲਾਂ ਇਸ ਲਈ ਆਖੀਆਂ, ਕਿਉਂਕਿ ਉਹ ਮਹਾਮਾਰੀ ਦੀ ਰੋਕਥਾਮ ਅਤੇ ਕੰਟਰੋਲ ਵਿਚ ਆਪਣੇ ਗਲਤ ਵਿਵਹਾਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਿਲੇਰੀ ਨੇ ਆਖਿਆ ਕਿ ਰਾਸ਼ਟਰਪਤੀ ਹੁਣ ਨਸਲੀ ਬਿਆਨ ਵੱਲ ਵੱਧ ਰਹੇ ਹਨ ਤਾਂ ਜੋ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਨੇ ਠੀਕ ਸਮੇਂ 'ਤੇ ਕੋਵਿਡ-19 ਦਾ ਮੁਕਾਬਲਾ ਗੰਭੀਰਤਾ ਨਾਲ ਨਹੀਂ ਕੀਤਾ, ਸੰਖੇਪ ਵਿਚ ਲੋਕਾਂ ਨੂੰ ਜਾਂਚ-ਪਡ਼ਤਾਲ ਦੀ ਸੇਵਾ ਨਹੀਂ ਦਿੱਤੀ ਗਈ ਅਤੇ ਅਮਰੀਕਾ ਵਿਚ ਸੰਕਟ ਦਾ ਸਾਹਮਣਾ ਕਰਨ ਲਈ ਚੰਗੀ ਤਿਆਰੀ ਵੀ ਨਹੀਂ ਕੀਤੀ। ਹਿਲੇਰੀ ਨੇ ਦੇਸ਼ ਵਾਸੀਆਂ ਨੂੰ ਆਖਿਆ ਕਿ ਉਹ ਮੂਰਖ ਨਾ ਬਣਨ ਅਤੇ ਟਰੰਪ ਦੇ ਝੂਠ 'ਤੇ ਭਰੋਸਾ ਨਾ ਕਰੋ।
ਕੋਰੋਨਾਵਾਇਰਸ: ਸਰਕਾਰ ਨੇ ਤੈਅ ਕੀਤੀ ਮਾਸਕ ਅਤੇ ਸੈਨੇਟਾਈਜ਼ਰ ਦੀ ਕੀਮਤ, ਜ਼ਿਆਦਾ ਕੀਮਤ ਵਸੂਲਣ 'ਤੇ ਹੋਵੇਗੀ ਕਾਰਵਾਈ
NEXT STORY