ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਸੰਸਦ ’ਚ ਕਿਹਾ ਕਿ ਕੁਲਫੀ ਅਤੇ ਆਈਸਕ੍ਰੀਮ ਦੀ ਪਲਾਸਟਿਕ ਤੋਂ ਬਣੀ ਸਟਿਕ ਦੀ ਵਰਤੋਂ 1 ਜਨਵਰੀ 2022 ਤੋਂ ਪੜਾਅਵਾਰ ਢੰਗ ਨਾਲ ਬੰਦ ਹੋ ਸਕਦੀ ਹੈ। ਇਕ ਵਾਰ ਵਰਤਣਯੋਗ ਪਲਾਸਟਿਕ ਦੀ ਵਰਤੋਂ ਪੜਾਅਵਾਰ ਢੰਗ ਨਾਲ ਖਤਮ ਕਰਨ ਦੇ ਸਵਾਲ ’ਤੇ ਜਵਾਬ ਦਿੰਦਿਆਂ ਚੌਗਿਰਦਾ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ’ਚ ਜਾਰੀ ਖਰੜਾ ਨੋਟੀਫਿਕੇਸ਼ਨ ਮੁਤਾਬਕ ਸਿੰਗਲ ਵਰਤੋਂ ਵਾਲੇ ਪਲਾਸਟਿਕ ਦੇ ਕੁਝ ਪਛਾਣੇ ਪਦਾਰਥਾਂ ਦਾ ਉਤਪਾਦਨ, ਭੰਡਾਰ ਕਰਨ, ਵੰਡ ਕਰਨ ਅਤੇ ਵੇਚਣ ’ਤੇ ਅਗਲੇ ਸਾਲ ਦੇ ਪਹਿਲੇ ਮਹੀਨੇ ਪਾਬੰਦੀ ਲਾਈ ਜਾ ਸਕਦੀ ਹੈ।
ਇਹ ਖ਼ਬਰ ਪੜ੍ਹੋ- IND v SL: ਭਾਰਤ ਨੇ ਦੁਹਰਾਇਆ ਇਤਿਹਾਸ, 40 ਸਾਲ ਬਾਅਦ ਕੀਤਾ ਅਜਿਹਾ
1 ਜਨਵਰੀ 2022 ਤੋਂ ਜਿਨ੍ਹਾਂ ਵਸਤਾਂ ਦੀ ਵਰਤੋਂ ਖਤਮ ਕੀਤੀ ਜਾ ਸਕਦੀ ਹੈ, ਉਨ੍ਹਾਂ ’ਚ ਈਅਰਬੱਡ ਦੀਆਂ ਪਲਾਸਟਿਕ ਵਾਲੀਆਂ ਸਟਿੱਕਾਂ, ਗੁਬਾਰਿਆਂ, ਆਈਸਕ੍ਰੀਮ ਅਤੇ ਕੁਲਫੀ ਦੀਆਂ ਸਟਿਕਾਂ ਅਤੇ ਪਲਾਸਟਿਕ ਦੇ ਹੋਰ ਸਾਮਾਨ ਸ਼ਾਮਲ ਹਨ। 100 ਮਾਈਕ੍ਰੋਨ ਤੋਂ ਘੱਟ ਪਲਾਸਟਿਕ ਦੀਆਂ ਬਣੀਆਂ ਪਲੇਟਾਂ, ਗਲਾਸ, ਚੱਮਚ, ਚਾਕੂ, ਸਟਰਾਅ ਅਤੇ ਢੱਕਣ ਆਦਿ ਦੀ ਵਰਤੋਂ ਅਗਲੇ ਸਾਲ ਜੁਲਾਈ ਤੋਂ ਬੰਦ ਕੀਤੀ ਜਾ ਸਕਦੀ ਹੈ।
ਇਹ ਖ਼ਬਰ ਪੜ੍ਹੋ- IRE v RSA : ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਹਾਰਾਸ਼ਟਰ ’ਚ ਮੀਂਹ ਨੇ ਮਚਾਈ ਤਬਾਹੀ, ਕੋਰੋਨਾ ਹਸਪਤਾਲ ’ਚ ਪਾਣੀ ਵੜਨ ਨਾਲ 8 ਮਰੀਜ਼ਾਂ ਦੀ ਗਈ ਜਾਨ
NEXT STORY