ਗੋਂਡਾ- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਕਰਨਲਗੰਜ ਥਾਣਾ ਖੇਤਰ ਵਿਚ ਮੰਗਲਵਾਰ ਸਵੇਰੇ ਸਕੂਲ ’ਚ ਪੜ੍ਹਨ ਜਾ ਰਹੀਆਂ ਦੋ ਸਕੀਆਂ ਭੈਣਾਂ ਸਮੇਤ 3 ਬੱਚਿਆਂ ਦੀ ਇਕ ਕਾਰ ਦੀ ਲਪੇਟ ’ਚ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੋਹਾਂ ਬੱਚੀਆਂ ਦੀ ਵੱਡੀ ਭੈਣ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਓਧਰ ਏ. ਐੱਸ. ਪੀ. ਸ਼ਿਵਰਾਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਰਨਲਗੰਜ ਥਾਣਾ ਖੇਤਰ ਅਧੀਨ ਗੋਂਡਾ-ਲਖਨਊ ਹਾਈਵੇਅ ’ਤੇ ਮੰਗਲਵਾਰ ਸਵੇਰੇ ਕਰੀਬ 9 ਵਜੇ ਚੌਰੀ ਪਿੰਡ ਦੇ ਸੂਬੇਦਾਰ ਪੁਰਵਾ ਵਾਸੀ ਕੁਝ ਬੱਚੇ ਪਿੰਡ ਦੇ ਹੀ ਸਕੂਲ ’ਚ ਪੜ੍ਹਨ ਜਾ ਰਹੇ ਸਨ। ਇਸ ਦੌਰਾਨ ਗੋਂਡਾ-ਲਖਨਊ ਹਾਈਵੇਅ ਨੂੰ ਪਾਰ ਕਰਦੇ ਸਮੇਂ ਉਹ ਗੋਂਡਾ ਤੋਂ ਲਖਨਊ ਵੱਲ ਜਾ ਰਹੀ ਇਕ ਕਾਰ ਦੀ ਲਪੇਟ ’ਚ ਆ ਗਏ। ਹਾਦਸੇ ’ਚ ਸੱਤਿਅਮ (10), ਤਨਵੀ (7) ਅਤੇ ਸ਼ਿਵਾਂਜਲੀ (11) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸ਼ਿਵਾਂਸ਼ੀ (14) ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਸ਼ਿਵਰਾਜ ਨੇ ਦੱਸਿਆ ਕਿ ਇਨ੍ਹਾਂ ’ਚੋਂ 2 ਬੱਚੇ ਚੌਰੀ ਸਥਿਤ ਪ੍ਰਾਇਮਰੀ ਸਕੂਲ ਅਤੇ ਦੋ ਜੂਨੀਅਰ ਹਾਈ ਸਕੂਲ ’ਚ ਪੜ੍ਹਨ ਜਾ ਰਹੇ ਸਨ। ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਤੋਂ ਇਲਾਵਾ ਸੀਨੀਅਰ ਪੁਲਸ ਅਧਿਕਾਰੀ ਵੀ ਤੁਰੰਤ ਮੌਕੇ ’ਤੇ ਪਹੁੰਚ ਗਏ।
ਕਰਜ਼ ਵਾਪਸ ਕਰਨ 'ਚ ਅਸਮਰੱਥ ਨੌਜਵਾਨ ਨੂੰ ਦੋਪਹੀਆ ਵਾਹਨ ਨਾਲ ਬੰਨ੍ਹ ਕੇ 2 ਕਿਲੋਮੀਟਰ ਤੱਕ ਘਸੀਟਿਆ
NEXT STORY