ਜੌਨਪੁਰ— ਉੱਤਰ ਪ੍ਰਦੇਸ਼ ਦੇ ਜੌਨਪੁਰ 'ਚ ਸੋਮਵਾਰ ਨੂੰ ਹਾਸੇ-ਮਜ਼ਾਕ 'ਚ ਲੱਗੀ ਸ਼ਰਤ ਮੌਤ ਦਾ ਕਾਰਨ ਬਣ ਗਈ। ਦਰਅਸਲ ਆਂਡੇ ਅਤੇ ਸ਼ਰਾਬ ਦੀ ਸ਼ਰਤ ਜਿੱਤਣ ਦੇ ਚੱਕਰ 'ਚ ਇਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ। ਉਸ ਨੇ 50 ਆਂਡੇ ਖਾਣ 'ਤੇ 2 ਹਜ਼ਾਰ ਰੁਪਏ ਦੀ ਸ਼ਰਤ ਲਗਾਈ ਸੀ ਪਰ 42ਵਾਂ ਆਂਡਾ ਖਾਂਦੇ ਹੀ ਇਹ ਬੇਹੋਸ਼ ਹੋ ਕੇ ਡਿੱਗ ਗਿਆ। ਇਲਾਜ ਲਈ ਉਸ ਨੂੰ ਤੁਰੰਤ ਲਖਨਊ ਦੇ ਪੀ.ਜੀ.ਆਈ. ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
50 ਆਂਡੇ ਖਾਣ ਦੀ ਲੱਗੀ ਸੀ ਸ਼ਰਤ
ਮਾਮਲਾ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਬੀਬੀਗੰਜ ਬਾਜ਼ਾਰ ਦਾ ਹੈ। ਜਾਣਕਾਰੀ ਅਨੁਸਾਰ ਸ਼ਾਹਗੰਜ ਕੋਤਵਾਲੀ ਖੇਤਰ ਦੇ ਅਰਗੁਪੁਰ ਕਲਾ ਧੌਰਹਰਾ ਪਿੰਡ ਵਾਸੀ ਸ਼ੁਭਾਸ਼ ਯਾਦਵ (42) ਸ਼ੁੱਕਰਵਾਰ ਸ਼ਾਮ ਬੀਬੀਗੰਜ ਬਾਜ਼ਾਰ 'ਚ ਇਕ ਸਾਥੀ ਨਾਲ ਆਂਡਾ ਖਾਣ ਲਈ ਗਿਆ ਸੀ। ਉੱਥੇ ਕੌਣ ਕਿੰਨੇ ਆਂਡੇ ਖਾ ਸਕਦਾ ਹੈ, ਇਸ 'ਤੇ ਚਰਚਾ ਛਿੜ ਗਈ ਅਤੇ ਸ਼ਰਤ ਲੱਗ ਗਈ। 50 ਆਂਡੇ ਅਤੇ ਇਕ ਬੋਤਲ ਸ਼ਰਾਬ ਪੀਣ ਦੀ ਸ਼ਰਤ ਪੂਰੀ ਹੋਣ 'ਤੇ 2 ਹਜ਼ਾਰ ਰੁਪਏ ਦੇਣੇ ਤੈਅ ਹੋਇਆ।
42ਵਾਂ ਆਂਡਾ ਖਾਣ ਤੋਂ ਬਾਅਦ ਹੋਇਆ ਬੇਹੋਸ਼
ਸੁਭਾਸ਼ ਨੇ ਸ਼ਰਤ ਮਨਜ਼ੂਰ ਕਰ ਲਈ ਅਤੇ ਆਂਡੇ ਖਾਣੇ ਸ਼ੁਰੂ ਕਰ ਦਿੱਤੇ। ਉਹ 41 ਆਂਡੇ ਤੱਕ ਖਾ ਗਿਆ ਪਰ ਜਿਵੇਂ ਹੀ 42ਵਾਂ ਆਂਡਾ ਖਾਧਾ ਡਿੱਗ ਕੇ ਬੇਹੋਸ਼ ਹੋ ਗਿਆ। ਉੱਥੇ ਮੌਜੂਦ ਲੋਕ ਉਸ ਨੂੰ ਲੈ ਕੇ ਜ਼ਿਲਾ ਹਸਪਤਾਲ ਪਹੁੰਚੇ। ਹਾਲਤ ਨਾਜ਼ੁਕ ਦੇਖ ਡਾਕਟਰਾਂ ਨੇ ਲਖਨਊ ਦੇ ਸੰਜੇ ਗਾਂਧੀ ਸਨਾਤਕੋਤਰ ਆਯੂਵਿਗਿਆਨ ਸੰਸਥਾ ਰੈਫਰ ਕਰ ਦਿੱਤਾ। ਜਿੱਥੇ ਦੇਰ ਰਾਤ ਇਲਾਜ ਦੌਰਾਨ ਸੁਭਾਸ਼ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ 'ਚ ਕੋਹਰਾਮ ਮਚ ਗਿਆ।
ਬੇਟੇ ਦੇ ਚਾਅ 'ਚ ਕਰਵਾਇਆ ਸੀ ਦੂਜਾ ਵਿਆਹ
ਦੱਸਣਯੋਗ ਹੈ ਕਿ ਮ੍ਰਿਤਕ ਦੀਆਂ 2 ਪਤਨੀਆਂ ਸਨ। ਪਹਿਲੀ ਪਤਨੀ 'ਚੋਂ 4 ਬੇਟੀਆਂ ਹੋਣ 'ਤੇ ਬੇਟੇ ਦੇ ਚਾਅ 'ਚ ਹਾਲੇ 9 ਮਹੀਨੇ ਪਹਿਲਾਂ ਉਸ ਨੇ ਦੂਜਾ ਵਿਆਹ ਕੀਤਾ ਸੀ। ਪਰਿਵਾਰ ਵਾਲਿਆਂ ਅਨੁਸਾਰ ਉਸ ਦੀ ਦੂਜੀ ਪਤਨੀ ਗਰਭਵਤੀ ਹੈ। ਫਿਲਹਾਲ ਇਹ ਘਟਨਾ ਪੂਰੇ ਇਲਾਕੇ 'ਚ ਚਰਚਾ ਬਣੀ ਹੋਈ ਹੈ।
ਪਿਊਸ਼ ਗੋਇਲ ਦਾ ਸੋਨੀਆ ਗਾਂਧੀ ’ਤੇ ਪਲਟਵਾਰ, RCEP-FTA ’ਤੇ ਦਾਗੇ ਸਵਾਲ
NEXT STORY