ਹਮੀਰਪੁਰ— ਉੱਤਰ ਪ੍ਰਦੇਸ਼ ਦੇ ਹਮੀਰਪੁਰ ਦੇ ਰਾਠ ਖੇਤਰ 'ਚ ਸ਼ੁੱਕਰਵਾਰ ਰਾਤ ਨੂੰ ਤੇਜ਼ ਰਫਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਇਕ ਔਰਤ ਤੇ ਉਸ ਦੇ ਦਿਓਰ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇਹ ਦੱਸਿਆ ਕਿ ਰਾਠ ਕਸਬੇ ਦੇ ਕੋਲ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਸ 'ਤੇ ਸਵਾਰ ਔਰਤ ਤੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਾਲੌਨ ਜ਼ਿਲੇ ਦੇ ਬਰੀ ਬਧੇਲੀ ਨਿਵਾਸੀ ਭੂਪਿੰਦਰ ਨਿਸ਼ਾਦ (25) ਤੇ ਉਸ ਦੀ ਭਾਬੀ ਨੀਲਮ (26) ਦੇ ਰੂਪ 'ਚ ਕੀਤੀ ਗਈ ਹੈ। ਭੂਪਿੰਦਰ ਆਪਣੀ ਭਾਬੀ ਨੂੰ ਲੈ ਕੇ ਉਸ ਦੇ ਮਾਇਕੇ ਮੁਸਕਰਾ ਇਲਾਕੇ ਦੇ ਵਿਹੁਨੀ ਪਿੰਡ ਜਾ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਫਰਾਰ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ।
ਟਰੱਕ-ਟ੍ਰੈਕਟਰ ਟ੍ਰਾਲੀ ਦੀ ਜ਼ੋਰਦਾਰ ਟੱਕਰ, 2 ਦੀ ਮੌਤ
NEXT STORY