ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਤੋਂ ਦੁਖੀ ਵਾਲਮੀਕਿ ਸਮਾਜ ਦੇ 50 ਪਰਿਵਾਰਾਂ ਦੇ 236 ਲੋਕਾਂ ਨੇ ਬੌਧ ਧਰਮ ਅਪਣਾ ਲਿਆ। ਮਾਮਲਾ ਗਾਜ਼ੀਆਬਾਦ ਦੇ ਕਰਹੇੜਾ ਇਲਾਕੇ ਦਾ ਹੈ। ਬੀਤੀ 14 ਅਕਤੂਬਰ ਨੂੰ ਇਲਾਕੇ 'ਚ ਰਹਿਣ ਵਾਲੇ ਵਾਲਮੀਕਿ ਸਮਾਜ ਦੇ 236 ਲੋਕ ਇਕਜੁਟ ਹੋਏ ਅਤੇ ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਪੜਪੋਤੇ ਰਾਜਰਤਨ ਅੰਬੇਡਕਰ ਦੀ ਮੌਜੂਦਗੀ 'ਚ ਬੌਧ ਧਰਮ ਦੀ ਦੀਕਸ਼ਾ ਲਈ। ਇਨ੍ਹਾਂ ਪਰਿਵਾਰਾਂ ਦਾ ਦੋਸ਼ ਹੈ ਕਿ ਹਾਥਰਸ ਕਾਂਡ ਤੋਂ ਉਹ ਕਾਫ਼ੀ ਜ਼ਿਆਦਾ ਦੁਖੀ ਹੋਏ ਹਨ। ਦੋਸ਼ ਇਹ ਵੀ ਹੈ ਕਿ ਲਗਾਤਾਰ ਆਰਥਿਕ ਤੰਗੀ ਨਾਲ ਜੂਝਣ ਦੇ ਬਾਵਜੂਦ ਇਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਹੈ। ਇਨ੍ਹਾਂ ਲੋਕਾਂ ਨੇ ਦੋਸ਼ ਲਗਾਇਆ ਕਿ ਹਰ ਜਗ੍ਹਾ ਇਨ੍ਹਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਬੀਤੀ 14 ਅਕਤੂਬਰ ਦਾ ਉਹ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਰਾਜਰਤਨ ਅੰਬੇਡਕਰ ਬੌਧ ਧਰਮ ਦੀ ਦੀਕਸ਼ਾ ਇਨ੍ਹਾਂ ਲੋਕਾਂ ਨੂੰ ਦੇ ਰਹੇ ਹਨ। ਇਸੇ ਦੌਰਾਨ ਇਨ੍ਹਾਂ ਲੋਕਾਂ ਨੇ ਬੌਧ ਧਰਮ ਨੂੰ ਅਪਣਾ ਲਿਆ। ਇਨ੍ਹਾਂ ਨੂੰ ਭਾਰਤੀ ਬੌਧ ਮਹਾਸਭਾ ਵਲੋਂ ਇਕ ਪ੍ਰਮਾਣ ਪੱਤਰ (ਸਰਟੀਫਿਕੇਟ) ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਤੀ ਲਈ ਮੰਗੀ ਮੰਨਤ ਪੂਰੀ ਹੋਈ ਤਾਂ ਪਤਨੀ ਨੇ ਮਾਂ ਕਾਲੀ ਨੂੰ ਚੜ੍ਹਾ ਦਿੱਤੀ ਆਪਣੀ ਜੀਭ, ਲੋਕ ਕਰਨ ਲੱਗੇ ਪੂਜਾ
ਧਰਮ ਤਬਦੀਲ ਕਰਨ ਵਾਲੇ ਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ 50 ਪਰਿਵਾਰਾਂ ਦੇ 236 ਲੋਕਾਂ ਨੇ ਬੌਧ ਧਰਮ ਅਪਣਾ ਲਿਆ ਹੈ, ਇਨ੍ਹਾਂ 'ਚ ਜਨਾਨੀਆਂ ਅਤੇ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਕੋਈ ਫੀਸ ਨਹੀਂ ਲਈ ਗਈ ਹੈ। ਸਿਰਫ਼ ਹੁਣ ਇਸ ਧਰਮ ਨੂੰ ਅਪਣਾਉਣ ਤੋਂ ਬਾਅਦ ਸਮਾਜ ਸੇਵਾ ਵਰਗੇ ਚੰਮ ਕਰਨ ਨੂੰ ਕਿਹਾ ਗਿਆ ਹੈ। ਦੱਸ ਦੇਈਏ ਕਿ 14 ਸਤੰਬਰ ਨੂੰ ਹਾਥਰਸ ਦੇ ਬੁਲਗੜ੍ਹੀ ਪਿੰਡ 'ਚ ਵਾਲਮੀਕਿ ਸਮਾਜ ਦੀ ਇਕ ਧੀ ਨਾਲ ਸਮੂਹਕ ਜਬਰ ਜ਼ਿਨਾਹ ਤੋਂ ਬਾਅਦ ਕਤਲ ਨਾਲ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਘਟਨਾ ਦੇ ਬਾਅਦ ਤੋਂ ਵਾਲਮੀਕਿ ਸਮਾਜ ਨੇ ਜਗ੍ਹਾ-ਜਗ੍ਹਾ ਪ੍ਰਦਰਸ਼ਨ ਕਰ ਕੇ ਆਪਣਾ ਵਿਰੋਧ ਵੀ ਜਤਾਇਆ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ। ਚਾਰੇ ਦੋਸ਼ੀ ਅਲੀਗੜ੍ਹ ਜੇਲ 'ਚ ਬੰਦ ਹਨ।
NIA ਨੇ ਹਿਜ਼ਬੁਲ ਅੱਤਵਾਦੀ ਨਾਇਕੂ ਸਮੇਤ 10 ਲੋਕਾਂ ਵਿਰੁੱਧ ਚਾਰਜੀਸ਼ਟ ਦਾਇਰ ਕੀਤੀ
NEXT STORY