ਗਾਜ਼ੀਪੁਰ— ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿਚ ਨਦੀ ਦੇ ਕੰਢੇ ਤੋਂ ਨਵਜੰਮੀ ਬੱਚੀ ਮਿਲਣ ਨਾਲ ਇਕ ਮਲਾਹ ਦੀ ਕਿਸਮਤ ਖੁੱਲ੍ਹ ਗਈ ਹੈ। ਮਲਾਹ ਲਈ ਬੱਚੀ ਲਕਸ਼ਮੀ ਦਾ ਅਵਤਾਰ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ ਮਗਰੋਂ ਮਲਾਹ ਦੇ ਘਰ ਜ਼ਿਲ੍ਹਾ ਅਧਿਕਾਰੀ ਸਮੇਤ ਪੂਰਾ ਪ੍ਰਸ਼ਾਸਨਿਕ ਅਮਲਾ ਪਹੁੰਚਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਜ਼ਿਲ੍ਹਾ ਅਧਿਕਾਰੀ ਨੇ ਮਲਾਹ ਦੇ ਘਰ ਤੱਕ ਰਾਹ ਬਨਵਾਉਣ ਦਾ ਵੀ ਨਿਰਦੇਸ਼ ਦਿੱਤਾ। ਦੱਸ ਦੇਈਏ ਕਿ ਮਲਾਹ ਗੁੱਲੂ ਚੌਧਰੀ ਮਲਾਹ ਦੇ ਘਰ ਤੋਂ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਹੈ।
ਕੀ ਹੈ ਪੂਰਾ ਮਾਮਲਾ—
ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ’ਚ ਮੰਗਲਵਾਰ ਨੂੰ ਗੰਗਾ ’ਚ ਤੈਰਦਾ ਹੋਇਆ ਇਕ ਲੱਕੜ ਦਾ ਬਕਸਾ ਦਿਖਾਈ ਦਿੱਤਾ। ਨਦੀ ਕੰਢੇ ਰਹਿ ਰਹੇ ਇਕ ਮਲਾਹ ਨੇ ਜਦੋਂ ਬਕਸਾ ਖੋਲ੍ਹ ਕੇ ਵੇਖਿਆ ਤਾਂ ਉਸ ’ਚ ਇਕ ਲਾਲ ਚੁੰਨੀ ’ਚ ਲਿਪਟੀ 21 ਦਿਨ ਦੀ ਨਵਜੰਮੀ ਬੱਚੀ ‘ਗੰਗਾ’ ਮਿਲੀ।
ਬਕਸੇ ’ਚ ਬੱਚੀ ਦੇ ਨਾਲ ਮਿਲੀ ਜਨਮ ਕੁੰਡਲੀ—
ਬਾਕਸ ’ਚ ਮਾਂ ਦੁਰਗਾ ਦੀ ਤਸਵੀਰ ਨਾਲ ਕਈ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ ਸਨ। ਇਸ ਵਿਚ ਇਕ ਜਨਮ ਕੁੰਡਲੀ ਵੀ ਮਿਲੀ ਹੈ, ਜਿਸ ’ਤੇ ਬੱਚੀ ਦਾ ਨਾਂ ਗੰਗਾ ਲਿਖਿਆ ਹੋਇਆ ਹੈ। ਮਾਮਲਾ ਸਦਰ ਕੋਤਵਾਲੀ ਖੇਤਰ ਦੇ ਦਦਰੀ ਘਾਟ ਦਾ ਹੈ। ਇੱਥੇ ਰਹਿਣ ਵਾਲੇ ਗੁੱਲੂ ਚੌਧਰੀ ਮਲਾਹ ਨੇ ਪੁਲਸ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਉਸ ਨੂੰ ਨਦੀ ਕੰਢੇ ਲੱਕੜ ਦਾ ਬਕਸਾ ਮਿਲਿਆ। ਉਸ ’ਚੋਂ ਰੋਣ ਦੀ ਆਵਾਜ਼ ਆ ਰਹੀ ਸੀ। ਬਕਸੇ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ’ਚ ਲਾਲ ਚੁੰਨੀ ’ਚ ਲਿਪਟੀ ਬੱਚੀ ਸੀ।
ਬੱਚੀ ਨੂੰ ਚਿਲਡਰਨ ਹੋਮ ’ਚ ਰੱਖਿਆ ਗਿਆ—
ਓਧਰ ਮੁੱਖ ਮੰਤਰੀ ਯੋਗੀ ਨੇ ਨਵਜੰਮੀ ਬੱਚੀ ਨੂੰ ਚਿਲਡਰਨ ਹੋਮ ਵਿਚ ਰੱਖ ਕੇ ਪਾਲਣ-ਪੋਸ਼ਣ ਕਰਨ ਦਾ ਆਦੇਸ਼ ਦਿੱਤਾ ਹੈ। ਯੋਗੀ ਨੇ ਜ਼ਿਲ੍ਹਾ ਅਧਿਕਾਰੀ ਗਾਜ਼ੀਪੁਰ ਨੂੰ ਆਦੇਸ਼ ਦਿੱਤਾ ਹੈ ਕਿ ਬੱਚੀ ਨੂੰ ਚਿਲਡਰਨ ਹੋਮ ਵਿਚ ਰੱਖਿਆ ਜਾਵੇ ਅਤੇ ਸਰਕਾਰੀ ਖਰਚੇ ’ਤੇ ਉਸ ਦਾ ਪਾਲਣ-ਪੋਸ਼ਣ ਹੋਵੇ। ਨਾਲ ਹੀ ਜਿਸ ਮਲਾਹ ਨੇ ਉਸ ਬੱਚੀ ਦੀ ਜਾਨ ਬਚਾਈ ਸੀ, ਉਸ ਨੂੰ ਵੀ ਸਰਕਾਰੀ ਰਿਹਾਇਸ਼ ਸਮੇਤ ਹੋਰ ਸਹੂਲਤਾਂ ਦੇਣ ਦਾ ਵੀ ਨਿਰਦੇਸ਼ ਦਿੱਤਾ। ਮਲਾਹ ਦੀ ਮੰਗ ’ਤੇ ਉਸ ਨੂੰ ਇਕ ਕਿਸ਼ਤੀ ਦੇਣ ਦਾ ਨਿਰਦੇਸ਼ ਦਿੱਤਾ।
ਕੇਂਦਰ ਸਰਕਾਰ ਨੇ ਮੁੜ TMC 'ਚ ਸ਼ਾਮਲ ਹੋਏ ਮੁਕੁਲ ਰਾਏ ਤੋਂ ਵਾਪਸ ਲਈ VIP ਸੁਰੱਖਿਆ
NEXT STORY