ਲਖਨਊ- ਉੱਤਰ ਪ੍ਰਦੇਸ਼ 'ਚ ਮੈਡੀਕਲ ਸੇਵਾਵਾਂ ਅਤੇ ਹਸਪਤਾਲਾਂ ਦੀ ਹਾਲਤ ਨੂੰ ਲੈ ਕੇ ਯੋਗੀ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਮੁੱਖ ਮੰਤਰੀ ਹਾਲਾਤ ਨੂੰ ਸੁਧਾਰਨ ਦੀ ਬਜਾਏ ਉਸ ਨੂੰ ਲੁਕਾਉਣ 'ਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਮਹੋਬਾ ਦੇ ਮਹਿਲਾ ਹਸਪਤਾਲ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਟਵੀਟ ਕੀਤਾ,''ਕੋਰੋਨਾ ਕਾਲ 'ਚ ਸਿਹਤ ਸਹੂਲਤਾਂ ਸਹੀ ਹੋਣੀ ਚਾਹੀਦੀ ਹੈ ਪਰ ਮਹੋਬਾ ਦੇ ਮਹਿਲਾ ਹਸਪਤਾਲ ਦਾ ਇਹ ਹਾਲ ਹੈ। ਤੁਸੀਂ ਬਰੇਲੀ, ਗੋਰਖਪੁਰ ਦੇ ਹਸਪਤਾਲਾਂ 'ਚ ਵੀ ਅਵਿਵਸਥਾਵਾਂ ਦੀ ਹਾਲਤ ਦੇਖੀ।''
ਉਨ੍ਹਾਂ ਨੇ ਕਿਹਾ,''ਲਖਨਊ 'ਚ ਸਿਹਤ ਸਹੂਲਤਾਂ ਦੇ ਉੱਪਰ ਬਿਆਨ ਦੇਣ ਵਾਲੇ ਸੀ.ਐੱਮ. ਦੀ ਰੁਚੀ ਇਨ੍ਹਾਂ ਹਾਲਾਤਾਂ ਨੂੰ ਸੁਧਾਰਨ 'ਚ ਨਹੀਂ, ਇਨ੍ਹਾਂ ਨੂੰ ਲੁਕਾਉਣ 'ਚ ਹੈ।'' ਕਾਂਗਰਸੀ ਨੇਤਾ ਵਲੋਂ ਸ਼ੇਅਰ ਵੀਡੀਓ 'ਚ ਹਸਪਤਾਲਾਂ 'ਚ ਪਾਣੀ ਭਰਿਆ ਹੈ ਅਤੇ ਪਾਣੀ ਦੀ ਪਰਵਾਹ ਕੀਤੇ ਬਿਨਾਂ ਕਰਮੀ ਆਪਣੇ ਕੰਮ 'ਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਬਰੇਲੀ ਦੇ ਰਾਜਸ਼੍ਰੀ ਹਸਪਤਾਲ ਦਾ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਛੱਤ ਤੋਂ ਪਾਣੀ ਡਿੱਗ ਰਿਹਾ ਸੀ। ਹਸਪਤਾਲ ਪ੍ਰਸ਼ਾਸਨ ਨੇ ਹਾਲਾਂਕਿ ਬਾਅਦ 'ਚ ਸਫ਼ਾਈ ਦਿੰਦੇ ਹੋਏ ਇਸ ਨੂੰ ਪਾਣੀ ਦੀ ਟੈਂਕੀ ਦਾ ਲੀਕੇਜ਼ ਦੱਸਿਆ ਸੀ ਅਤੇ ਉਸ ਨੂੰ ਸਹੀ ਕਰਨ ਦੀ ਗੱਲ ਕਹੀ ਸੀ।
ਪੱਤਰਕਾਰ ਮੌਤ ਮਾਮਲਾ: ਮਰਨ ਤੋਂ ਪਹਿਲਾਂ ਵਿਕ੍ਰਮ ਨੇ ਆਪਣੀ ਧੀ ਨੂੰ ਆਖੇ ਇਹ ਆਖਰੀ ਸ਼ਬਦ
NEXT STORY