ਕਾਨਪੁਰ— ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ 16 ਸਾਲਾ ਚਚੇਰੀ ਭੈਣ ਨਾਲ ਕਥਿਤ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰੱਖੜੀ ਦੇ ਦਿਨ ਕੁੜੀ ਦੀ ਮਾਂ ਹੋਰ ਪਰਿਵਾਰ ਵਾਲਿਆਂ ਨਾਲ ਪੇਕੇ ਗਈ ਸੀ। ਕੁੜੀ ਨੂੰ ਘਰ 'ਚ ਇਕੱਲਾ ਦੇਖ ਕੇ ਚਚੇਰੇ ਭਰਾ ਨੇ ਉਸ ਨਾਲ ਰੇਪ ਕਰ ਦਿੱਤਾ। ਘਟਨਾ ਤੋਂ ਬਾਅਦ ਕੁੜੀ ਨੇ ਚਾਚਾ ਦੇ ਪਰਿਵਾਰ ਨੂੰ ਸ਼ਿਕਾਇਤ ਕੀਤੀ ਪਰ ਚਾਚਾ ਦੇ ਪਰਵਾਰ ਨੇ ਕੁੜੀ ਨੂੰ ਹੀ ਦੋਸ਼ੀ ਠਹਿਰਾਇਆ। ਇਸ ਤੋਂ ਬਾਅਦ ਰਾਤ ਨੂੰ ਕੁੜੀ ਨੇ ਫਾਂਸੀ ਲਗਾ ਕੇ ਜਾਨ ਦੇ ਦਿੱਤੀ। ਪੁਲਸ ਨੇ ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਮੁੰਡੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਘਟਨਾ ਕਾਨਪੁਰ ਜ਼ਿਲੇ ਦੀ ਧਾਰਮਿਕ ਨਗਰੀ ਬਿਠੂਰ ਦੀ ਹੈ।
ਮ੍ਰਿਤਕ ਕੁੜੀ ਦੇ ਮਾਮਾ ਨੇ ਦੱਸਿਆ ਕਿ ਦੋਸ਼ੀ ਨੇ ਕੁੜੀ ਨੂੰ ਸਾਬੁਣ ਲਿਆਉਣ ਦੇ ਬਹਾਨੇ ਬੁਲਾਇਆ ਸੀ। ਜਦੋਂ ਕੁੜੀ ਬਾਥਰੂਮ 'ਚ ਗਈ ਤਾਂ ਉੱਥੇ ਦੋਸ਼ੀ ਨੇ ਉਸ ਨਾਲ ਰੇਪ ਕੀਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਨਸ਼ੇ 'ਚ ਸੀ। ਪੁਲਸ ਨੇ ਕਿਹਾ ਹੈ ਕਿ ਮਾਮਲੇ 'ਚ ਹੁਣ ਤੱਕ ਪਰਿਵਾਰ ਵਾਲਿਆਂ ਵਲੋਂ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਕੁੜੀ ਦੀ ਮੌਤ ਨਾਲ ਜੁੜੀ ਵਧ ਜਾਣਕਾਰੀ ਸਾਹਮਣੇ ਆਏਗੀ।
ਜੰਮੂ-ਕਸ਼ਮੀਰ 'ਚ ਕਈ ਜਗ੍ਹਾ ਇੰਟਰਨੈੱਟ ਸੇਵਾ ਕੀਤੀ ਗਈ ਬਹਾਲ
NEXT STORY