ਨਵੀਂ ਦਿੱਲੀ– ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ’ਚ ਰਾਸ਼ਟਰੀ ਜਮਹੂਰੀ ਗਠਜੋੜ (ਰਾਜਗ) ਆਪਣੇ ਸਹਿਯੋਗੀਆਂ ਅਪਨਾ ਦਲ (ਐੱਸ.) ਅਤੇ ਨਿਸ਼ਾਦ ਪਾਰਟੀ ਨਾਲ ਮਿਲ ਕੇ ਸੂਬੇ ਦੀਆਂ 403 ਸੀਟਾਂ ’ਤੇ ਵਿਧਾਨ ਸਭਾ ਦੀਆਂ ਚੋਣਾਂ ਲੜੇਗਾ। ਨੱਢਾ ਨੇ ਅਪਨਾ ਦਲ (ਐੱਸ. ) ਦੀ ਨੇਤਰੀ ਅਤੇ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਤੇ ਨਿਸ਼ਾਦ ਪਾਰਟੀ ਦੇ ਮੁੱਖੀ ਸੰਜੇ ਨਿਸ਼ਾਦ ਦੀ ਮੌਜੂਦਗੀ ’ਚ ਭਾਜਪਾ ਦੇ ਹੈੱਡਕੁਆਰਟਰ ਵਿਖੇ ਇਕ ਪ੍ਰੈੱਸ ਕਾਨਫਰੈਂਸ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿਹੜੀ ਪਾਰਟੀ ਕਿੰਨੀਆ ਸੀਟਾਂ ’ਤੇ ਚੋਣ ਲੜੇਗੀ।
ਨੱਢਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਭਾਜਪਾ, ਅਪਨਾ ਦਲ (ਐੱਸ) ਅਤੇ ਨਿਸ਼ਾਦ ਪਾਰਟੀ ਵਲੋਂ ਸੂਬੇ ਦੀਆਂ 403 ਸੀਟਾਂ ’ਤੇ ਮਿੱਲ ਕੇ ਚੋਣਾਂ ਲੜੀਆ ਜਾਣਗੀਆਂ। ਪਿਛਲੇ 2 ਦਿਨਾਂ ’ਚ ਉਕਤ ਦੋਹਾਂ ਪਾਰਟੀਆਂ ਨਾਲ ਵਿਸਥਾਰ ਨਾਲ ਚਰਚਾ ਹੋਈ। ਉਸ ਪਿਛੋਂ ਸੀਟਾਂ ਦੇ ਤਾਲਮੇਲ ਬਾਰੇ ਫੈਸਲਾ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ’ਚ ਉੱਤਰ ਪ੍ਰਦੇਸ਼ ’ਚ ਡਬਲ ਇੰਜਨ ਦੀ ਸਰਕਾਰ ਨੇ ਵਿਕਾਸ ਪੱਖੋਂ ਇਕ ਨਵੀਂ ਛਾਲ ਮਾਰੀ ਹੈ। ਸੂਬੇ ਦੇ ਵਿਕਾਸ ਨੂੰ ਤੇਜ਼ ਰਫਤਾਰ ਦਿੱਤੀ ਹੈ। ਸੰਪਰਕ, ਸਿਖਿਆ ਅਤੇ ਨਿਵੇਸ਼ ਦੇ ਖੇਤਰ ’ਚ ਪਿਛਲੇ 5 ਸਾਲ ਦੌਰਾਨ ਉੱਤਰ ਪ੍ਰਦੇਸ਼ ’ਚ ਬਹੁਤ ਕੰਮ ਹੋਇਆ ਹੈ। ਅਮਨ ਕਾਨੂੰਨ ਦੀ ਹਾਲਤ ’ਚ ਵਰਨਣ ਯੋਗ ਸੁਧਾਰ ਹੋਇਆ ਹੈ।
ਗੋਆ 'ਚ ਬੀਤੇ 5 ਸਾਲਾਂ 'ਚ 60 ਫੀਸਦੀ ਵਿਧਾਇਕਾਂ ਨੇ ਕੀਤਾ ਦਲਬਦਲ, ਬਣਾਇਆ ਦੇਸ਼ਵਿਆਪੀ ਰਿਕਾਰਡ
NEXT STORY