ਦੇਹਰਾਦੂਨ— ਕੇਂਦਰ ਸਰਕਾਰ ਦੇ ਨਵੇਂ ਮੋਟਰ ਵਹੀਕਲ ਨੂੰ ਲੈ ਕੇ ਭਾਰਤ ਦੇ ਕਈ ਥਾਵਾਂ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਇਸ ਐਕਟ 'ਚ ਉੱਤਰਾਖੰਡ ਸਰਕਾਰ ਨੇ ਅੰਸ਼ਕ ਤੌਰ 'ਤੇ ਸੋਧ ਕੀਤਾ ਹੈ। ਸੂਬਾ ਸਰਕਾਰ ਨੇ ਕੇਂਦਰ ਦੇ ਨਵੇਂ ਮੋਟਰ ਵਹੀਕਲ ਐਕਟ ਦੇ ਕੁਝ ਨਿਯਮਾਂ ਦੀ ਜ਼ੁਰਮਾਨਾ ਰਾਸ਼ੀ 'ਚ ਕਰੀਬ 50 ਫੀਸਦੀ ਤਕ ਦੀ ਕਟੌਤੀ ਕੀਤੀ ਗਈ ਹੈ। ਉਥੇ ਹੀ ਕੁਝ ਨਿਯਮਾਂ 'ਚ ਜ਼ੁਰਮਾਨਾ ਰਾਸ਼ੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਉੱਤਰਾਖੰਡ 'ਚ ਨਵੇਂ ਨਿਯਮ ਕੁਝ ਸੋਧ ਨਾਲ ਲਾਗੂ ਕੀਤੇ ਜਾਣਗੇ। ਧਾਰਾ 177 ਮੁਤਾਬਕ ਭਾਰਤ ਸਰਕਾਰ ਦੇ ਨਵੇਂ ਕਾਨੂੰਨਾਂ ਦੇ ਪ੍ਰਬੰਧਾਂ ਮੁਤਾਬਕ ਹੀ ਸੂਬਾ ਸਰਕਾਰ ਜੁਰਮਾਨਾ ਵਸੂਲੇਗੀ। ਹੈਲਮੇਟ ਨਾ ਪਾਉਣਾ, ਬਾਇਕ 'ਤੇ ਟ੍ਰਿਪਲਿੰਗ ਕਰਨਾ ਇਨ੍ਹਾਂ ਸਾਰੇ ਦੋਸ਼ਾਂ ਲਈ ਜ਼ੁਰਮਾਨੇ 'ਚ ਸੋਧ ਨਹੀਂ ਕੀਤਾ ਗਿਆ ਹੈ। ਉਥੇ ਹੀ ਬਿਨਾਂ ਲਾਇਸੰਸ ਦੇ ਗੱਡੀ ਚਲਾਉਣ 'ਤੇ ਜ਼ੁਰਮਾਨੇ ਦੀ ਰਾਸ਼ੀ 5000 ਦੀ ਥਾਂ ਰਾਸ਼ੀ ਘੱਟ ਕਰਕੇ 2500 ਰੁਪਏ ਕਰ ਦਿੱਤੀ ਗਈ ਹੈ।
ਜੌਲੀਗ੍ਰਾਂਟ ਏਅਰਪੋਰਟ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ 'ਤੇ ਮੰਤਰੀ ਮੰਡਲ ਦੀ ਮੋਹਰ
NEXT STORY